
Jazzy B Viral Video: ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦਾ ਹੈ। ਹਾਲ ਹੀ ‘ਚ ਜੈਜ਼ੀ ਬੀ ਕਾਫੀ ਸਮੇਂ ਬਾਅਦ ਵੱਡੇ ਪਰਦੇ ਉੱਤੇ ਨਜ਼ਰ ਆਏ ਨੇ। ਜੀ ਹਾਂ ਉਹ ਆਪਣੀ ਫ਼ਿਲਮ ਸਨੋਅਮੈਨ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਬਣੇ ਹੋਏ ਹਨ। ਸੋਸ਼ਲ ਮੀਡੀਆ ਉੱਤੇ ਜੈਜ਼ੀ ਦਾ ਇੱਕ ਵੀਡੀਓ ਖੂਬ ਵਾਹ ਵਾਹੀ ਖੱਟ ਰਿਹਾ ਹੈ।
ਹੋਰ ਪੜ੍ਹੋ : ਫ਼ਿਲਮ 'ਸਰਕਸ' ਦੇ ਗੀਤ 'ਕਰੰਟ ਲਗਾ ਰੇ' ਦਾ ਟੀਜ਼ਰ ਹੋਇਆ ਰਿਲੀਜ਼, ਰਣਵੀਰ-ਦੀਪਿਕਾ ਦੀ ਕਿਊਟ ਕਮਿਸਟਰੀ ਦੇਖ ਕੇ ਪ੍ਰਸ਼ੰਸਕ ਹੋਏ ਖੁਸ਼

ਦਰਅਸਲ ਜੈਜ਼ੀ ਬੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸਿੰਗਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਜੈਜ਼ੀ ਬੀ ਫਲਾਈਟ ‘ਚ ਸਫਰ ਕਰਦੇ ਨਜ਼ਰ ਆ ਰਹੇ ਹਨ। ਜਦੋਂ ਫਲਾਈਟ ਵਿੱਚ ਪਤਾ ਚੱਲਿਆ ਕਿ ਗਾਇਕ ਜੈਜ਼ੀ ਬੀ ਸਫਰ ਕਰ ਰਹੇ ਨੇ, ਤਾਂ ਫੈਨਜ਼ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੋ ਗਏ। ਜਿਸ ਕਰਕੇ ਫਲਾਈਟ ‘ਚ ਆਪਣੇ ਫੈਨਜ਼ ਨਾਲ ਫੋਟੋਆਂ ਵੀ ਖਿੱਚਵਾਈਆਂ।

ਪ੍ਰਸ਼ੰਸਕਾਂ ਨੂੰ ਜੈਜ਼ੀ ਬੀ ਦਾ ਇਹ ਡਾਊਨ ਟੂ ਅਰਥ ਅਤੇ ਮਿਲਣਸਾਰ ਨੇਚਰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜੈਜ਼ੀ ਬੀ ਦੇ ਫੈਨਜ਼ ਇੱਕ ਇੱਕ ਕਰਕੇ ਉਨ੍ਹਾਂ ਕੋਲੋਂ ਫੋਟੋ ਖਿਚਵਾਉਣ ਦੀ ਡਿਮਾਂਡ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਜਿਸ ਕਰਕੇ ਫੈਨਜ਼ ਵੀ ਕਮੈਂਟ ਬਾਕਸ ਵਿੱਚ ਜੈਜ਼ੀ ਬੀ ਦੀ ਤਾਰੀਫ ਕਰ ਰਹੇ ਹਨ।

ਜੈਜ਼ੀ ਬੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ ‘ਚ ਇੰਡਸਟਰੀ ‘ਚ ਆਪਣੇ 29 ਸਾਲ ਪੂਰੇ ਕੀਤੇ ਹਨ। ਇਸ ਤੋਂ ਇਲਾਵਾ ਗਾਇਕ ਦੀ ਨਵੀਂ ਐਲਬਮ ‘ਬੋਰਨ ਰੈੱਡੀ’ ਦਾ ਪਹਿਲਾ ਗਾਣਾ ‘ਰੂਡ ਬੁਆਏ’ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram