ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋਏ ਜੈਜ਼ੀ ਬੀ, ਕਿਹਾ-‘ਤੁਹਾਨੂੰ ਹਰ ਦਿਨ ਯਾਦ ਕਰਦੇ ਹਾਂ ਮਾਂ’

written by Lajwinder kaur | December 21, 2020

ਕਹਿੰਦੇ ਨੇ ਹਰ ਬੱਚੇ ਲਈ ਉਸਦੀ ਮਾਂ ਰੱਬ ਹੁੰਦੀ ਹੈ । ਬੱਚੇ ਦੀ ਪਹਿਲੀ ਸਾਂਝ ਆਪਣੀ ਮਾਂ ਦੇ ਨਾਲ ਹੀ ਹੁੰਦੀ ਹੈ । ਕੋਈ ਵੀ ਸਖ਼ਸ਼ ਜਿੰਨਾ ਮਰਜ਼ੀ ਵੱਡਾ ਇਨਸਾਨ ਬਣ ਜਾਏ ਪਰ ਉਹ ਆਪਣੀ ਮਾਂ ਲਈ ਬੱਚਾ ਹੀ ਹੁੰਦਾ ਹੈ । ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । jazzy b support farmer ਹੋਰ ਪੜ੍ਹੋ : ਮੀਕਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ ਤੇ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ- ‘ਯਕੀਨ ਨਹੀਂ ਹੁੰਦਾ ਕਿ ਸਾਨੂੰ ਛੱਡ ਕੇ ਗਿਆ ਨੂੰ ਤੁਹਾਨੂੰ 10 ਸਾਲ ਬੀਤ ਚੁੱਕੇ ਹਨ। ਤੁਹਾਨੂੰ ਹਰ ਦਿਨ ਯਾਦ ਕਰਦੇ ਹਾਂ ਮਾਂ।’ jazzy b emotional post for his mother ਜੈਜ਼ੀ ਬੀ ਨੇ ਆਪਣੀ ਮੰਮੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਪ੍ਰਸ਼ੰਸਕ ਵੀ ਉਨ੍ਹਾਂ ਦੀ ਇਹ ਪੋਸਟ ਦੇਖਕੇ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ । ਫੈਨਜ਼ ਕਮੈਂਟ ਕਰਕੇ ਜੈਜ਼ੀ ਬੀ ਨੂੰ ਹੌਸਲਾ ਦੇ ਰਹੇ ਨੇ । jazzy b pic ਜੇ ਗੱਲ ਕਰੀਏ ਜੈਜ਼ੀ ਬੀ ਤਾਂ ਉਹ ਏਨੀਂ ਦਿਨੀਂ ਵਿਦੇਸ਼ ‘ਚ ਨੇ । ਪਰ ਭਾਰਤ ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਉਹ ਪੂਰਾ ਸਪੋਟ ਕਰ ਰਹੇ ਨੇ । ਵਿਦੇਸ਼ ‘ਚ ਬੈਠੇ ਕਿ ਵੀ ਉਹ ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰ ਰਹੇ ਨੇ । ਉਹ ਇੰਟਰਨੈਸ਼ਨਲ ਮੀਡੀਆ ਦੇ ਨਾਲ ਵੀ ਇਸ ਮੁੱਦੇ ਉੱਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ । inside pic of farmer

0 Comments
0

You may also like