ਜੈਜ਼ੀ ਬੀ ਨੇ ਦਿੱਤਾ ਸਰੋਤਿਆਂ ਨੂੰ ਕ੍ਰਿਸਮਿਸ ਦਾ ਇਹ ਖਾਸ ਤੋਹਫ਼ਾ, ਦੇਖੋ ਵੀਡੀਓ

Written by  Aaseen Khan   |  December 24th 2018 10:59 AM  |  Updated: December 24th 2018 03:06 PM

ਜੈਜ਼ੀ ਬੀ ਨੇ ਦਿੱਤਾ ਸਰੋਤਿਆਂ ਨੂੰ ਕ੍ਰਿਸਮਿਸ ਦਾ ਇਹ ਖਾਸ ਤੋਹਫ਼ਾ, ਦੇਖੋ ਵੀਡੀਓ

ਜੈਜ਼ੀ ਬੀ ਨੇ ਦਿੱਤਾ ਸਰੋਤਿਆਂ ਨੂੰ ਕ੍ਰਿਸਮਿਸ ਦਾ ਤੋਹਫ਼ਾ , ਦੇਖੋ ਵੀਡੀਓ।

ਜਸਵਿੰਦਰ ਸਿੰਘ ਬੈਂਸ ਉਰਫ ਜੈਜ਼ੀ ਬੀ ਜਿੰਨ੍ਹਾਂ ਦੀ ਗਾਇਕੀ ਦਾ ਲੋਹਾ ਅੱਜ ਪੂਰਾ ਸੰਸਾਰ ਮੰਨਦਾ ਹੈ। ਜੈਜ਼ੀ ਬੀ ਅਕਸਰ ਹੀ ਆਪਣੀਆਂ ਪੁਰਾਣੀਆਂ ਯਾਦਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਹੀ ਰਹਿੰਦੇ ਹਨ। ਉਹਨਾਂ ਇੱਕ ਵਾਰ ਫਿਰ ਆਪਣੀਆਂ 90 ਦੇ ਦਸ਼ਕ ਦੀਆਂ ਪੁਰਾਣੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਹਨਾਂ 'ਚੋਂ ਇੱਕ ਵੀਡੀਓ ਉਹਨਾਂ ਦੇ ਗਾਣੇ ਦੀ ਹੈ 'ਮੋਤੀ ਖਿੱਲਰ ਗਏ' ਇਹ ਗਾਣਾ ਜੈਜ਼ੀ ਬੀ ਦਾ 90 ਦੇ ਦਸ਼ਕਾਂ 'ਚ ਆਇਆ ਸੀ। ਉਹਨਾਂ ਇੱਕ ਹੋਰ ਆਪਣੇ ਪੁਰਾਣੇ ਇੰਟਰਵਿਊ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਆਪਣੇ ਉਸਤਾਦ ਕੁਲਦੀਪ ਮਾਣਕ ਦਾ ਜ਼ਿਕਰ ਕਰਦੇ ਹੋਏ ਸੁਣਾਈ ਦੇ ਰਹੇ ਹਨ।

https://www.instagram.com/p/BrwSl1kFWdI/

ਜੈਜ਼ੀ ਬੀ ਨਵਾਂ ਸ਼ਹਿਰ ਦੇ ਜੰਮੇ ਹਨ, ਪਰ ਜਦੋਂ ਉਹ 5 ਸਾਲ ਦੇ ਸੀ ਤਾਂ ਉਹਨਾਂ ਦਾ ਪਰਿਵਾਰ ਵੈਨਕੂਵਰ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਜਾ ਕੇ ਰਹਿਣ ਲੱਗਿਆ ਅਤੇ ਉੱਥੇ ਹੀ ਪੜਾਈ ਲਖਾਈ ਕੀਤੀ ਅਤੇ ਆਪਣੀ ਗਾਇਕੀ ਦੀ ਸ਼ੁਰੂਆਤ ਉੱਥੋਂ ਹੀ ਕੀਤੀ ਸੀ। ਆਪਣੀ ਇਸ ਇੰਟਰਵਿਊ ਵਾਲੀ ਵੀਡੀਓ 'ਚ ਜੈਜ਼ੀ ਬੀ ਇਸ ਦਾ ਹੀ ਜ਼ਿਕਰ ਕਰ ਰਹੇ ਹਨ , ਉਹ ਭਾਰਤ ਦੇ ਦੌਰੇ ਲਗਾਤਾਰ ਕਰ ਰਹੇ ਹਨ ਅਤੇ ਇਸੇ ਦੌਰਾਨ ਆਪਣੇ ਉਸਤਾਦ ਕੁਲਦੀਪ ਮਾਣਕ ਹੋਰਾਂ ਨਾਲ ਮੁਲਾਕਾਤ ਹੋਈ।

ਹੋਰ ਪੜ੍ਹੋ:  ਜੈਜ਼ੀ ਬੀ ਨੇ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ ,ਵੇਖੋ ਵੀਡਿਓ

Jazzy shear their 90 's videos with fans ਜੈਜ਼ੀ ਬੀ ਨੇ ਦਿੱਤਾ ਸਰੋਤਿਆਂ ਨੂੰ ਕ੍ਰਿਸਮਿਸ ਦਾ ਇਹ ਖਾਸ ਤੋਹਫ਼ਾ , ਦੇਖੋ ਵੀਡੀਓ

ਉਹਨਾਂ ਦਾ ਕਹਿਣਾ ਸੀ ਕਿ ਉਹ ਜਿਵੇਂ ਹੀ ਦਿੱਲੀ ਏਅਰਪੋਰਟ 'ਤੇ ਉੱਤਰਦੇ ਸੀ ਤਾਂ ਉਹਨਾਂ ਨੂੰ ਆਪਣਾ ਪਣ ਮਹਿਸੂਸ ਹੁੰਦਾ ਹੈ। ਜੈਜ਼ੀ ਬੀ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਆਪਣੇ ਮਾਤਾ ਜੀ ਦੇ ਨਾਮ 'ਤੇ ਖੋਲ੍ਹੇ ਫਾਊਂਡੇਸ਼ਨ 'ਚ ਲੋਕਾਂ ਵੱਲੋਂ ਕੀਤੇ ਗਏ ਡੋਨੇਸ਼ਨ ਦਾ ਧੰਨਵਾਦ ਕੀਤਾ ਅਤੇ ਇਹਨਾਂ ਵੀਡੀਓਜ਼ ਨੂੰ ਆਪਣੇ ਸਰੋਤਿਆਂ ਲਈ ਕ੍ਰਿਸਮਿਸ ਦਾ ਤੋਹਫ਼ਾ ਦਿੱਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network