ਜੈਜ਼ੀ ਬੀ ਨੇ ਓਸਲੋ 'ਚ ਬੰਨਿਆਂ ਸਮਾਂ ,ਸਰੋਤਿਆਂ ਨਾਲ ਸੁਰਾਂ ਦੀ ਪਾਈ ਸਾਂਝ 

Written by  Shaminder   |  August 28th 2018 07:29 AM  |  Updated: August 28th 2018 07:29 AM

ਜੈਜ਼ੀ ਬੀ ਨੇ ਓਸਲੋ 'ਚ ਬੰਨਿਆਂ ਸਮਾਂ ,ਸਰੋਤਿਆਂ ਨਾਲ ਸੁਰਾਂ ਦੀ ਪਾਈ ਸਾਂਝ 

ਜੈਜ਼ੀ ਬੀ Jazzy B ਨੇ ਓਸਲੋ 'ਚ ਹੋਏ ਆਪਣੇ ਸ਼ੋਅ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਜੈਜ਼ੀ ਬੀ ਆਪਣੇ ਗੀਤ Song ਜਿਹਨੇ ਮੇਰਾ ਦਿਲ ਲੁੱਟਿਆ 'ਤੇ ਪਰਫਾਰਮੈਂਸ ਦੇ ਰਹੇ ਨੇ । ਇਸ ਸ਼ੋਅ 'ਚ ਵੱਡੀ ਗਿਣਤੀ 'ਚ ਲੋਕ ਪਹੁੰਚੇ ਅਤੇ ਓਸਲੋ 'ਚ ਹੋਏ ਇਸ ਮੇਲੇ ਦਾ ਅਨੰਦ ਮਾਣਿਆ । ਜੈਜ਼ੀ ਬੀ ਦੇ ਇਸ ਸ਼ੋਅ 'ਚ ਨੌਜਵਾਨਾਂ ਦਾ ਹਜੂਮ ਏਨੀ ਵੱਡੀ ਗਿਣਤੀ 'ਚ ਪਹੁੰਚਿਆ ਹੋਇਆ ਸੀ ਤਿਲ ਰੱਖਣ ਨੂੰ ਵੀ ਥਾਂ ਨਹੀਂ ਸੀ ।

https://www.instagram.com/p/BmsvI1jhLpZ/?hl=en&taken-by=jazzyb

ਜੈਜ਼ੀ ਬੀ ਨੂੰ ਸੁਣਨ ਲਈ ਨੌਜਵਾਨਾਂ ਦੇ ਨਾਲ ਨਾਲ ਕੀ ਬੱਚੇ ਅਤੇ ਕੀ ਬਜ਼ੁਰਗ ਹਰ ਕੋਈ ਪਹੁੰਚਿਆ ਹੋਇਆ ਸੀ । ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਣ ਵਾਲੇ ਜੈਜ਼ੀ ਬੀ ਨੂੰ ਵੇਖਣ ਲਈ ਉਨ੍ਹਾਂ ਦੇ ਪ੍ਰੋਗਰਾਮ ਨੂੰ ਲੈ ਕੇ ਓਸਲੋ ਵਾਲਿਆਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ।ਲੋਕ ਵੀ ਜੈਜ਼ੀ ਬੀ ਦੇ ਸੁਰ ਦੇ ਨਾਲ ਸੁਰ ਮਿਲਾਉਂਦੇ ਨਜ਼ਰ ਆਏ ਅਤੇ ਜੇ ਕਦੇ ਲੋਕਾਂ ਦਾ ਉਤਸ਼ਾਹ ਘੱੱਟ ਹੋਣ ਲੱਗਦਾ ਤਾਂ ਜੈਜ਼ੀ ਬੀ ਖੁਦ ਲੋਕਾਂ ਨੂੰ ਆਪਣੇ ਸੁਰ ਨਾਲ ਸੁਰ ਮਿਲਾਉਣ ਲਈ ਆਖਦੇ ।

 

ਇੰਝ ਓਸਲੋ 'ਚ ਸੁਰਾਂ ਦੀ ਇਸ ਸੁਰੀਲੀ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ ਜੈਜ਼ੀ ਬੀ ਦੀ ਮੌਜੂਦਗੀ ਨੇ । ਜੈਜ਼ੀ ਬੀ ਨੇ ਓਸਲੋ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਪਿਆਰ ਅਤੇ ਮਾਣ ਸਤਿਕਾਰ ਲਈ ਸ਼ੁਕਰੀਆ ਅਦਾ ਕੀਤਾ । ਇੰਸਟਾਗ੍ਰਾਮ 'ਤੇ ਜੈਜ਼ੀ ਬੀ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਵੱਡੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network