ਜੈਜ਼ੀ ਬੀ ਬਣੇ ਅਕਸ਼ੈ ਕੁਮਾਰ ਦੀ ਮੂਵੀ ਕੇਸਰੀ ਦਾ ਹਿੱਸਾ, ਸੁਣਨ ਨੂੰ ਮਿਲੇਗਾ ਜੈਜ਼ੀ ਬੀ ਦੀ ਆਵਾਜ਼ ‘ਚ ਗੀਤ

Written by  Lajwinder kaur   |  February 15th 2019 12:55 PM  |  Updated: February 15th 2019 12:55 PM

ਜੈਜ਼ੀ ਬੀ ਬਣੇ ਅਕਸ਼ੈ ਕੁਮਾਰ ਦੀ ਮੂਵੀ ਕੇਸਰੀ ਦਾ ਹਿੱਸਾ, ਸੁਣਨ ਨੂੰ ਮਿਲੇਗਾ ਜੈਜ਼ੀ ਬੀ ਦੀ ਆਵਾਜ਼ ‘ਚ ਗੀਤ

ਬਾਲੀਵੁੱਡ ਮੂਵੀ ਕੇਸਰੀ ‘ਚ ਪੰਜਾਬੀ ਗਾਇਕਾਂ ਦਾ ਲੱਗਿਆ ਤੜਕਾ, ਬੀ ਪਰਾਕ ਤੋਂ ਇਲਾਵਾ ਜੈਜ਼ੀ ਬੀ ਦੀ ਆਵਾਜ਼ ‘ਚ ਵੀ ਸੁਣਨ ਨੂੰ ਮਿਲੇਗਾ ਗੀਤ। ਇਹ ਖੁਸ਼ਖਬਰੀ ਜੈਜ਼ੀ ਬੀ ਨੇ ਆਪਣੇ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਜੈਜ਼ੀ ਬੀ ਨੇ ਕੇਸਰੀ ਮੂਵੀ ਦਾ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ..ਅਕਸ਼ੈ ਭਾਜੀ ਅਤੇ ਪੂਰੀ ਟੀਮ ਦਾ ਧੰਨਵਾਦ..’ ਇਸ ਪੋਸਟ ਤੋਂ ਬਾਅਦ ਜੈਜ਼ੀ ਬੀ ਦੇ ਫੈਨਜ਼ ਨੇ ਮੁਬਾਰਕਾਂ ਦੇ ਮੈਸਜਾਂ ਦੀ ਝੜੀ ਲਾ ਦਿੱਤੀ। ਉਹਨਾਂ ਦੇ ਫੈਨਜ਼ ਇਸ ਗੀਤ ਨੂੰ ਲੈ ਕੇ ਕਾਈ ਉਤਸ਼ਾਹਿਤ ਹਨ।

ਹੋਰ ਵੇਖੋ: ਵਾਲ-ਵਾਲ ਬਚੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ, ਦੇਖੋ ਤਸਵੀਰਾਂ

ਜੈਜ਼ੀ ਬੀ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੀਆਂ ਕਈ ਮੂਵੀ ‘ਚ ਆਪਣੀ ਆਵਾਜ਼ ਦੇ ਨਾਲ ਗੀਤਾਂ ਨੂੰ ਸ਼ਿੰਗਾਰ ਚੁੱਕੇ ਹਨ, ਜਿਵੇਂ  ਚੁਗ ਦੇ ਪੰਜਾਬੀ, ਜ਼ਾਲਿਮ ਦਿੱਲੀ ਆਦਿ। ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਨੇ ਜਿਹਨਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network