ਜੈਜ਼ੀ ਬੀ ਦੇ ਨਵੇਂ ਗੀਤ ‘ਲੋਹਾ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  July 27th 2020 01:36 PM  |  Updated: July 27th 2020 01:36 PM

ਜੈਜ਼ੀ ਬੀ ਦੇ ਨਵੇਂ ਗੀਤ ‘ਲੋਹਾ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਨਵੇਂ ਸਿੰਗਲ ਟਰੈਕ ਲੋਹਾ (Loha) ਦੇ ਨਾਲ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਗੀਤ ਦੇ ਪੋਸਟਰ ਤੋਂ ਬਾਅਦ ਉਨ੍ਹਾਂ ਨੇ ਗੀਤ ਦੀ ਛੋਟੀ ਜਿਹੀ ਝਲਕ ਦਰਸ਼ਕਾਂ ਦੇ ਸਨਮੁੱਖ ਕਰ ਦਿੱਤੀ ਹੈ ।

ਹੋਰ ਵੇਖੋ : ‘ਸ਼ਿਕਾਇਤ’ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਰੋਮਾਂਟਿਕ ਕਮਿਸਟਰੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਟੀਜ਼ਰ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਗੀਤ ਬਹੁਤ ਸ਼ਾਨਦਾਰ ਹੋਣ ਵਾਲਾ ਹੈ । ਇਸ ਗੀਤ ਦੇ ਬੋਲ ਅੰਮ੍ਰਿਤ ਬੋਵਾ (Amrit Bova) ਨੇ ਲਿਖੇ ਨੇ ਤੇ ਮਿਊਜ਼ਿਕ Aman Hayer ਦਾ ਹੋਵੇਗਾ । ਗਾਣੇ ਦੀ ਵੀਡੀਓ ਟਰੂ ਰੂਟਜ਼ ਵੱਲੋਂ ਤਿਆਰ ਕੀਤੀ ਗਈ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋਵੇਗਾ । ਗੀਤ ਦੇ ਟੀਜ਼ਰ ਨੂੰ ਜੈਜ਼ੀ ਬੀ ਰਿਕਾਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ ।

ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ । ਜਿਸ ਕਰਕੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਵੀ ਹੈ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network