ਜੈਜ਼ੀ ਬੀ ਦੀ ਪਤਨੀ ਹਰਦੀਪ ਕੌਰ ਨੇ ਸ਼ੇਅਰ ਕੀਤੀ 19 ਸਾਲ ਪਹਿਲਾਂ ਹੋਈ ਮੰਗਣੀ ਦੀ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

Written by  Lajwinder kaur   |  March 11th 2020 11:03 AM  |  Updated: March 11th 2020 11:07 AM

ਜੈਜ਼ੀ ਬੀ ਦੀ ਪਤਨੀ ਹਰਦੀਪ ਕੌਰ ਨੇ ਸ਼ੇਅਰ ਕੀਤੀ 19 ਸਾਲ ਪਹਿਲਾਂ ਹੋਈ ਮੰਗਣੀ ਦੀ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੈਜ਼ੀ ਬੀ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ । ਪੰਜਾਬੀ ਸੰਗੀਤ ਨੂੰ ਵਧੀਆ ਗੀਤ ਦੇਣ ਵਾਲੇ ਗਾਇਕ 19 ਸਾਲ ਪਹਿਲਾਂ ਅੱਜ ਦੇ ਦਿਨ ਕਿਸੇ ਖ਼ਾਸ ਸਖ਼ਸ਼ ਨੇ ਉਨ੍ਹਾਂ ਦੀ ਜ਼ਿੰਦਗੀ ਚ ਦਸਤਕ ਦਿੱਤੀ ਸੀ । ਜੀ ਹਾਂ ਅੱਜ ਦੇ ਦਿਨ ਉਨ੍ਹਾਂ ਦੀ ਮੰਗਣੀ ਹੋਈ ਸੀ ।

ਹੋਰ ਵੇਖੋ:ਅਰਜੁਨ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰ ਸ਼ੇਅਰ ਕਰਕੇ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਜੈਜ਼ੀ ਬੀ ਦੀ ਲਾਈਫ਼ ਪਾਟਨਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ 19 ਸਾਲ ਪਹਿਲਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਉਦੋਂ ਅਤੇ ਹੁਣ! 19 ਸਾਲ ਪਹਿਲਾਂ ਸਾਡੀ ਕੁੜਮਾਈ ਹੋਈ ਸੀ ਤੇ ਅੱਜ ਸਾਡੀ ਇੰਗੇਜਮੈਂਟ ਦੀ ਵਰ੍ਹੇਗੰਢ ਹੈ !’ ਨਾਲ ਹੀ ਉਨ੍ਹਾਂ ਨੇ ਹਾਰਟ ਤੇ ਪਿਆਰ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।

ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿਲ ਲੁੱਟਿਆ, ਨਾਗ, ਮਿੱਤਰਾਂ ਦੇ ਬੂਟ, ਤੇਰਾ ਰੂਪ, ਵਨ ਮਿਲੀਅਨ, ਸੂਰਮਾ, ਜੱਟ ਦਾ ਫਲੈਗ ਵਰਗੇ ਕਈ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ‘ਚ ਵੀ ਉਨ੍ਹਾਂ ਦੇ ਗੀਤਾਂ ਦਾ ਬੋਲ ਬਾਲਾ ਹੈ । ਹਾਲ ਹੀ ‘ਚ ਆਈ ਸੈਫ ਅਲੀ ਖ਼ਾਨ ਦੀ ‘ਜਵਾਨੀ ਜਾਨੇਮਨ’ ਫ਼ਿਲਮ ‘ਚ ‘ਗੱਲਾਂ ਕਰਦੀ’ ਗੀਤ ਜੈਜ਼ੀ ਬੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਸੀ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ‘ਚ ‘ਅੱਜ ਸਿੰਘ ਗਰਜੇਗਾ’ ਗੀਤ ਦੇ ਨਾਲ ਦਰਸ਼ਕਾਂ ਦੀ ਵਾਹ ਵਾਹੀ ਖੱਟ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network