ਕੁਲਦੀਪ ਮਾਣਕ ਨੂੰ ਯਾਦ ਕਰ ਜਦੋਂ ਇਮੋਸ਼ਨਲ ਹੋ ਗਏ ਬੋਹੀਮੀਆਂ ,ਵੇਖੋ ਵੀਡਿਓ 

Written by  Shaminder   |  January 04th 2019 04:36 PM  |  Updated: January 04th 2019 04:36 PM

ਕੁਲਦੀਪ ਮਾਣਕ ਨੂੰ ਯਾਦ ਕਰ ਜਦੋਂ ਇਮੋਸ਼ਨਲ ਹੋ ਗਏ ਬੋਹੀਮੀਆਂ ,ਵੇਖੋ ਵੀਡਿਓ 

ਜੈਜ਼ੀ ਬੀ ਨੇ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ ਨੂੰ ਮੁੜ ਤੋਂ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ,ਹੰਸ ਰਾਜ ਹੰਸ,ਸਰਦੂਲ ਸਿਕੰਦਰ ਅਤੇ ਬੋਹੀਮੀਆ ਨਜ਼ਰ ਆ ਰਹੇ ਨੇ ਅਤੇ ਇਹ ਸਭ ਕੁਲਦੀਪ ਮਾਣਕ ਦਾ ਕੋਈ ਗੀਤ ਟੈਬ 'ਤੇ ਸੁਣਦੇ ਹੋਏ ਨਜ਼ਰ ਆ ਰਹੇ ਨੇ । ਬੋਹੀਮੀਆ ਤਾਂ ਉਨ੍ਹਾਂ ਦੇ ਇਸ ਗੀਤ ਨੂੰ ਸੁਣ ਕੇ ਭਾਵੁਕ ਹੋ ਜਾਂਦੇ ਨੇ ।

ਹੋਰ ਵੇਖੋ:ਗੁਰਪੁਰਬ ‘ਤੇ ਰਣਜੀਤ ਬਾਵਾ ਕਰ ਰਹੇ ਨੇ ਕੁਝ ਖਾਸ ,ਸੰਗਤਾਂ ਵੀ ਹੋਣਗੀਆਂ ਨਿਹਾਲ

https://www.instagram.com/p/BsM6tg_l0sd/

ਇਨ੍ਹਾਂ ਸਭ ਨੇ ਕੁਲਦੀਪ ਮਾਣਕ ਦੇ ਗੀਤ ਨੂੰ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਦੱਸ ਦਈਏ ਕਿ ਜੈਜ਼ੀ ਬੀ ਨੇ ਸੰਗੀਤ ਦੀ ਸਿੱਖਿਆ ਕੁਲਦੀਪ ਮਾਣਕ ਤੋਂ ਹੀ ਹਾਸਲ ਕੀਤੀ ਸੀ ਅਤੇ ਉਹ ਅਕਸਰ ਆਪਣੇ ਉਸਤਾਦ ਨੂੰ ਕਾਫੀ ਮਿਸ ਕਰਦੇ ਨੇ ਅਤੇ ਅਕਸਰ ਯਾਦ ਕਰਦੇ ਰਹਿੰਦੇ ਨੇ ।

ਹੋਰ ਵੇਖੋ :ਜੈਜ਼ੀ ਬੀ ਨੇ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ ,ਵੇਖੋ ਵੀਡਿਓ

jazzy b jazzy b

ਕੁਲਦੀਪ ਮਾਣਕ ਦਾ ਜਨਮ ਨਵੰਬਰ ੧੯੫੯ ਨੂੰ ਪਿਤਾ ਨਿੱਕਾ ਖਾਨ ਦੇ ਘਰ ਹੋਇਆ ਸੀ ਅਤੇ ਸੰਗੀਤ ਉਨ੍ਹਾਂ ਨੂੰ ਵਿਰਾਸਤ 'ਚ ਮਿਲਿਆ ਸੀ । ਉਨ੍ਹਾਂ ਦੇ ਵੱਡੇ ਵਡੇਰੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ 'ਚ ਰਾਗੀ ਸਨ ਇਹੀ ਕਾਰਨ ਹੈ ਕਿ ਕੁਲਦੀਪ ਮਾਣਕ ਦਾ ਰੁਝਾਨ ਵੀ ਗਾਇਕੀ ਵੱਲ ਹੀ ਰਿਹਾ ।

JAZZYB ,SARDOOL SIKANDER .AMAR NOORI JAZZYB ,SARDOOL SIKANDER .AMAR NOORI

ਜੈਜ਼ੀ ਬੀ ਆਪਣੇ ਉਸਤਾਦ ਨੂੰ ਮਿਸ ਕਰਦੇ ਰਹਿੰਦੇ ਨੇ । ਕਿਉਂਕਿ ਜੈਜ਼ੀ ਬੀ ਜਿਸ ਮੁਕਾਮ 'ਤੇ ਅੱਜ ਪਹੁੰਚ ਚੁੱਕੇ ਨੇ ਉਸ ਪੱਧਰ 'ਤੇ ਪਹੁੰਚਾਉਣ 'ਚ ਕੁਲਦੀਪ ਮਾਣਕ ਦਾ ਵੱਡਾ ਹੱਥ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network