ਫ਼ਿਲਮ ‘ਪੋਸਤੀ’ ਦਾ ਨਵਾਂ ਗੀਤ ‘ਘੈਂਟ ਗੱਲਬਾਤ’ ਜੈਜ਼ੀ ਬੀ ਦੀ ਆਵਾਜ਼ ‘ਚ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | May 28, 2022

ਫ਼ਿਲਮ ‘ਪੋਸਤੀ’  (Posti) ਦਾ ਗੀਤ ‘ਘੈਂਟ ਗੱਲਬਾਤ’ (Ghaint Galbaat) ਜੈਜ਼ੀ ਬੀ (Jazzy B) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜ਼ਰੀਨ ਖ਼ਾਨ ਅਤੇ ਜੈਜ਼ੀ ਬੀ ‘ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ ਦੇ ਬੋਲ ਪ੍ਰਦੀਪ ਮਾਲਕ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਲੇਟ ਸੋ ਨਿਊ ਰਾਮਗੜ੍ਹੀਆ ਵੱਲੋਂ । ਇਸ ਗੀਤ ‘ਚ ਇੱਕ ਕੁੜੀ ਦੇ ਹੁਸਨ ਦੇ ਨਾਲ-ਨਾਲ ਉਸ ਦੀ ਸੱਪ ਵਰਗੀ ਗੁੱਤ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਕਿ ਕਿਸੇ ਤੋਂ ਵੀ ਕੀਲੀ ਨਹੀਂ ਜਾਂਦੀ ਹੈ ।

jazzy b image From Jazzy b song

ਹੋਰ ਪੜ੍ਹੋ : ਫ਼ਿਲਮ ‘ਪੋਸਤੀ’ ਦਾ ਟ੍ਰੇਲਰ ਹੋਇਆ ਰਿਲੀਜ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਗੀਤ ‘ਚ ਜੈਜ਼ੀ ਬੀ ਦੀ ਬੁਲੰਦ ਆਵਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਜੈਜ਼ੀ ਬੀ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਵੱਡਾ ਗਰੇਵਾਲ ਸਣੇ ਕਈ ਕਲਾਕਾਰ ਦਿਖਾਈ ਦੇ ਰਹੇ ਹਨ । ਇਸ ਫ਼ਿਲਮ ਨੂੰ ਰਾਣਾ ਰਣਬੀਰ ਨੇ ਡਾਇਰੈਕਟ ਕੀਤਾ ਹੈ ਅਤੇ ਪ੍ਰੋਡਿਊਸ ਕੀਤਾ ਹੈ । ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਨੇ ।

Zareen khan ,,, image From jazzy b song

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਪੋਸਤੀ’ ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ

ਇਸ ਫ਼ਿਲਮ ਨਸ਼ਿਆਂ ‘ਚ ਗਲਤਾਨ ਹੋ ਚੁੱਕੇ ਨੌਜਵਾਨਾਂ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ ਦਾ ਨੌਜਵਾਨ ਵਰਗ ਕਿਉਂ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ ਇਸ ਬਾਰੇ ਵੀ ਵਿਖਾਇਆ ਜਾਵੇਗਾ । ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਇਹ ਫ਼ਿਲਮ ਆਵਾਜ਼ ਬੁਲੰਦ ਕਰਦੀ ਨਜ਼ਰ ਆਏਗੀ ।

Zareen khan,,,..

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ ਨੇ ਕਈ ਫ਼ਿਲਮਾਂ ‘ਚ ਡਾਇਰੈਕਟ ਕੀਤੀਆਂ ਹਨ । ਉਸ ਦੀ ਫ਼ਿਲਮ ‘ਆਸੀਸ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਰਾਣਾ ਰਣਬੀਰ ਇੱਕ ਵਧੀਆ ਅਦਾਕਾਰ, ਡਾਇਰੈਕਟਰ ਅਤੇ ਇੱਕ ਵਧੀਆ ਲੇਖਕ ਵੀ ਹਨ । ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ ਅਤੇ ਦਰਸ਼ਕਾਂ ਨੂੰ ਇਹ ਖੂਬ ਪਸੰਦ ਵੀ ਆਉਂਦੀਆਂ ਹਨ ।

You may also like