ਜੀ ਖ਼ਾਨ ਅਤੇ ਖ਼ਾਨ ਸਾਬ ਦੀ ਆਵਾਜ਼ 'ਚ ਸ਼ਿੰਗਾਰਿਆ ਅਤੇ ਗੈਰੀ ਸੰਧੂ ਦਾ ਲਿਖਿਆ ਗੀਤ 'ਜੀਅ ਕਰਦਾ' ਕਰਵਾ ਰਿਹਾ ਅੱਤ  

written by Shaminder | January 08, 2020

ਜੀ ਖ਼ਾਨ ਅਤੇ ਖ਼ਾਨ ਸਾਬ ਦੀ ਆਵਾਜ਼ 'ਚ ਗੀਤ 'ਜੀਅ ਕਰਦਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰਸਿੱਧ ਗਾਇਕ ਗੈਰੀ ਸੰਧੂ ਦੇ ਲਿਖੇ ਹੋਏ ਹਨ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਕਲੇਰ ਹਬੀਬ ਨੇ ।ਇਸ ਗੀਤ 'ਚ ਇੱਕ ਕੁੜੀ ਦੀ ਗੱਲ ਕੀਤੀ ਗਈ ਹੈ ।ਜਿਸ ਨੂੰ ਚਾਹੁਣ ਵਾਲੇ ਬਥੇਰੇ ਨੇ ਪਰ ਉਹ ਕਿਸ ਨੂੰ ਚਾਹੁੰਦੀ ਹੈ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ । ਹੋਰ ਵੇਖੋ:ਗਾਇਕ ਜੀ ਖ਼ਾਨ ਨੇ ਆਪਣੀ ਮਾਂ ਦੇ ਜਨਮਦਿਨ ‘ਤੇ ਸਾਂਝੀ ਕੀਤੀ ਭਾਵੁਕ ਪੋਸਟ,ਕਿਹਾ ‘ਹਰ ਜਨਮ ‘ਚ ਤੇਰਾ ਹੀ ਪੁੱਤ ਬਣਾਂ’ ਕੁੜੀ ਦੇ ਕੋਲ ਆਪਣੀ ਬੁੱਕਤ ਬਨਾਉਣ ਲਈ ਗੱਭਰੂ ਕਈ ਤਰ੍ਹਾਂ ਦੇ ਹੀਲੇ ਕਰਦੇ ਨੇ ਪਰ ਆਖਿਰਕਾਰ ਦੋਵਾਂ ਨੂੰ ਨਕਾਮੀ ਹੀ ਹੱਥ ਲੱਗਦੀ ਹੈ ।

g khan and khan saab g khan and khan saab
ਕਿਉਂਕਿ ਉਸ ਮੁਟਿਆਰ ਨੂੰ ਚਾਹੁਣ ਵਾਲਾ ਕੋਈ ਹੋਰ ਹੀ ਨਿਕਲਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੀ ਖ਼ਾਨ ਅਤੇ ਅਫਸਾਨਾ ਖ਼ਾਨ ਦੇ ਨਾਲ ਗੈਰੀ ਸੰਧੂ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਗੀਤ ਲੈ ਕੇ ਆਏ ਸਨ ।  

0 Comments
0

You may also like