ਜੈਨੀ ਜੌਹਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ,ਦੱਸਿਆ ਜ਼ਿੰਦਗੀ 'ਚ ਗੁਰੁ ਦਾ ਮਹੱਤਵ

Written by  Shaminder   |  April 10th 2019 11:03 AM  |  Updated: April 10th 2019 11:03 AM

ਜੈਨੀ ਜੌਹਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ,ਦੱਸਿਆ ਜ਼ਿੰਦਗੀ 'ਚ ਗੁਰੁ ਦਾ ਮਹੱਤਵ

ਗੁਰੁ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ । ਜੀ ਹਾਂ ਗੁਰੁ ਦਾ ਸਾਡੇ ਜੀਵਨ 'ਚ ਖ਼ਾਸ ਮਹੱਤਵ ਹੈ । ਗੁਰੁ ਸਾਨੂੰ ਨਾਂ ਸਿਰਫ਼ ਅਗਿਆਨਤਾ ਦੇ ਹਨੇਰੇ ਚੋਂ ਕੱਢਦਾ ਹੈ,ਬਲਕਿ  ਪ੍ਰਕਾਸ਼ ਦਾ ਰਸਤਾ ਵੀ ਵਿਖਾਉਂਦਾ ਹੈ । ਗੁਰੁ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ ਅਤੇ ਜੋ ਇਨਸਾਨ ਆਪਣੇ ਗੁਰੁ ਦੀ ਹਜ਼ੂਰੀ 'ਚ ਹਮੇਸ਼ਾ ਰਹਿੰਦਾ ਹੈ ਉਸ ਨੂੰ ਉਹ ਅਲੌਕਿਕ ਅਤੇ ਲੌਕਿਕ ਦੋਨਾਂ ਤਰ੍ਹਾਂ ਦੀਆਂ ਖੁਸ਼ੀਆਂ ਨਾਲ ਨਵਾਜ ਦਿੰਦਾ ਹੈ ਅਤੇ ਫਿਰ ਸਾਡੇ ਜੀਵਨ 'ਚ ਕਿਸੇ ਵੀ ਚੀਜ਼ ਦੀ ਘਾਟ ਜਾਂ ਥੁੜ੍ਹ ਨਹੀਂ ਰਹਿੰਦੀ ।

ਹੋਰ ਵੇਖੋ :ਜੈਨੀ ਜੌਹਲ ਨੂੰ ਨਹੀਂ ਭੁੱਲਦੇ ਆਪਣੇ ਸਟ੍ਰਗਲ ਦੇ ਦਿਨ,ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਭਾਵੁਕ ਸੰਦੇਸ਼, ਵੇਖੋ ਵੀਡੀਓ

https://www.instagram.com/p/Bv_HxwSF1AN/

ਇਸੇ ਤਰ੍ਹ੍ਹਾਂ ਗੁਰੁ ਦੀ ਮਹਿਮਾ ਦਾ ਗੁਣਗਾਣ ਕਰ ਰਹੇ ਨੇ ਗਾਇਕਾ ਜੈਨੀ ਜੌਹਲ ਨੇ । ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ਨੂੰ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੇ ਗੁਰੁ ਦੀ ਮਹਿਮਾ ਦਾ ਗੁਣਗਾਣ ਕੀਤਾ ਹੈ ।

https://www.instagram.com/p/Bv_HxwSF1AN/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ "Guru guru gur kar mann mor Guru bina main naahi hor Thnku Guruji for always holding my hand and showing me the right path whenever im lost.i will never fall because u are always standing right behind me to give me undying strength to face anythng that comes up my way"  ਜੈਨੀ ਜੌਹਲ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network