ਜੀਤ ਜਗਜੀਤ ਦਾ ਨਵਾਂ ਗੀਤ ‘ਦਿਲ ਜਾਨ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 22, 2021

ਜੀਤ ਜਗਜੀਤ (Jeet Jagjit )ਦਾ ਨਵਾਂ ਗੀਤ ‘ਦਿਲ ਜਾਨ’  (Dil Jaan) ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਭੱਟੀ ਭੜੀਵਾਲਾ ਦੇ ਲਿਖੇ ਹੋਏ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਰੋਮੀ ਸਿੰਘ ਨੇ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੀਤ ਜਗਜੀਤ ਨੇ ਕਈ ਹਿੱਟ ਗੀਤ  'ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ,ਫੁੱਲ ਕੱਢਦੀ ਸੱਜਣਾ ਵਰਗਾ, ਟੁਰ ਪ੍ਰਦੇਸ ਗਿਓਂ,ਕੈਨੇਡਾ,ਰਾਤਾਂ ਚਾਨਣੀਆਂ ਸਣੇ ਕਈ ਹਿੱਟ ਗੀਤ ਦਿੱਤੇ ਹਨ ।

Jeet Jagjit song -min Image From Jeet Jagjit Song

ਹੋਰ ਪੜ੍ਹੋ : ਸੁਰਜੀਤ ਬਿੰਦਰਖੀਆ ਦੀ ਇਹ ਚੀਜ਼ ਹੈ ਗੀਤਾਜ਼ ਬਿੰਦਰਖੀਆ ਦੇ ਦਿਲ ਦੇ ਕਰੀਬ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਆਪਣੀ ਮਿਆਰੀ ਗਾਇਕੀ ਦੇ ਲਈ ਜਾਣੇ ਜਾਂਦੇ ਜੀਤ ਜਗਜੀਤ ਨੇ ਹਮੇਸ਼ਾ ਹੀ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਦਾ ਇਹ ਗਾਣਾ ਵੀ ਬਹੁਤ ਹੀ ਖੂਬਸੂਰਤ ਹੈ । ਜਿੰਨਾ ਸੋਹਣਾ ਗੀਤ ਭੱਟੀ ਭੜੀਵਾਲਾ ਨੇ ਲਿਖਿਆ ਹੈ, ਉਸ ਦੇ ਨਾਲ ਜੀਤ ਜਗਜੀਤ ਨੇ ਵੀ ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਗਾ ਕੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ ।

ਜੀਤ ਜਗਜੀਤ ਸਿੰਘ ਨੇ ਸੰਗੀਤ ਦੀ ਸਿੱਖਿਆ ਆਪਣੇ ਸਕੂਲ ਅਤੇ ਕਾਲਜ ‘ਚ ਹੀ ਹਾਸਲ ਕੀਤੀ ਅਤੇ ਆਪਣੇ ਅਧਿਆਪਕਾਂ ਤੋਂ ਹੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

Jeet Jagjit, -min Image From Jeet Jagjit Song

ਆਪਣੇ ਗੀਤਾਂ ‘ਚ ਲੋਕਾਂ ਦੀ ਗੱਲ ਕਰਨ ਵਾਲੇ ਜੀਤ ਜਗਜੀਤ ਨੂੰ ਇਸ ਗਾਇਕੀ ਦੇ ਖੇਤਰ ‘ਚ ਆਉਣ ਲਈ ਘਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ।ਪਰ ਜਦੋਂ ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਉਨ੍ਹਾਂ ਨੇ ਸੰਗੀਤਕ ਮੁਕਾਬਲਿਆਂ ‘ਚ ਕਈ ਗੋਲਡ ਮੈਡਲ ਜਿੱਤੇ ਤਾਂ ਘਰ ਵਾਲਿਆਂ ਦਾ ਵਿਰੋਧ ਵੀ ਘੱਟਦਾ ਗਿਆ ।

0 Comments
0

You may also like