‘Letter To CM’ ਗੀਤ ਤੋਂ ਬਾਅਦ ਜੈਨੀ ਜੌਹਲ ਨੇ ਤੋੜੀ ਚੁੱਪੀ, ਕਿਹਾ ‘ਨਿੱਤ ਨਵਾਂ ਹੁਣ ਗੀਤ ਆਵੇਗਾ’

written by Lajwinder kaur | October 11, 2022 06:32pm

Jenny Johal News: ਪੰਜਾਬੀ ਗਾਇਕਾ ਜੈਨੀ ਜੌਹਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ ‘ਚ ਉਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਇਨਸਾਫ਼ ਦੀ ਮੰਗ ਕਰਦੀ ਹੋਈ ਗਾਣਾ ‘Letter To CM’ ਰਿਲੀਜ਼ ਕੀਤਾ ਸੀ। ਜਿਸ ਨੂੰ ਬਾਅਦ ਵਿੱਚ ਯੂਟਿਊਬ ਉੱਤੇ ਬਲੌਕ ਕਰ ਦਿੱਤਾ ਗਿਆ ਸੀ। ਇਸ ਗੀਤ ਨੂੰ ਲੈਕੇ ਵਿਵਾਦ ਕਾਫ਼ੀ ਭਖਿਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਵੀ ਇਸ ਗੀਤ ਦੀ ਕਾਫੀ ਚਰਚਾ ਹੋ ਰਹੀ ਹੈ।

Image Source: Instagram

ਹੋਰ ਪੜ੍ਹੋ : ਗਾਇਕਾ ਜੈਨੀ ਜੌਹਲ ਦੇ ਹੱਕ ‘ਚ ਡਟੇ ਸਿੱਧੂ ਮੂਸੇਵਾਲਾ ਦੇ ਮਾਪੇ, ਪਿਤਾ ਬਲਕੌਰ ਨੇ ਕਿਹਾ-‘ਇਨਸਾਫ਼ ਮੰਗਣ ਵਾਲਿਆਂ ਨੂੰ ਮਿਲ ਰਹੀਆਂ ਹਨ ਧਮਕੀਆਂ…’

jenny johal image Image Source: Instagram

ਇਸੇ ਵਿਵਾਦ ਦੇ ਦਰਮਿਆਨ ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਪੋਸਟਾਂ ਪਾਈਆਂ ਹਨ, ਜਿਨ੍ਹਾਂ ਵਿੱਚ ਗਾਇਕਾ ਦਾ ਬੇਬਾਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਕਲਮ ਨਹੀਂ ਰੁਕਣੀ, ਨਿੱਤ ਨਵਾਂ ਹੁਣ ਗਾਣਾ ਆਵੇਗਾ’।

Jenny Johal receives 'threat' from Punjab Police over 'Letter to CM' song seeking justice for Sidhu Moose Wala Image Source: Instagram

‘ਲੈਟਰ ਟੂ ਸੀਐਮ’ ਗੀਤ ਵਿੱਚ ਗਾਇਕਾ ਨੇ ਮੂਸੇਵਾਲਾ ਲਈ ਇਨਸਾਫ਼ ਮੰਗਿਆ ਸੀ ਤੇ ਨਾਲ ਹੀ ਸੀਐਮ ਭਗਵੰਤ ਮਾਨ ‘ਤੇ ਤਿੱਖੇ ਸਵਾਲਾਂ ਦੇ ਹਮਲੇ ਵੀ ਕੀਤੇ ਸਨ। ਇਸ ਗੀਤ ‘ਚ ਜੌਹਲ ਨੇ ਪੰਜਾਬ ਸਰਕਾਰ ਵੱਲੋਂ ਮੂਸੇਵਾਲਾ ਦੀ ਸਕਿਉਰਟੀ ਵਾਪਿਸ ਲੈਣ ਦੀ ਗੱਲ ਵੀ ਕਹੀ ਸੀ। ਇਸ ਗੀਤ ਦੇ ਬੋਲ ਖੁਦ ਜੈਨੀ ਜੌਹਲ ਨੇ ਹੀ ਲਿਖੇ ਹਨ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਬਾਕੀ ਹੈ।

 

 

You may also like