
Jenny Johal demands justice for Sidhu Moose Wala: ਸਿੱਧੂ ਮੂਸੇਵਾਲਾ (Sidhu Moose Wala ) ਦੀ ਬੇਵਕਤੀ ਮੌਤ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਸਿੱਧੂ ਦੀ ਮੌਤ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਸਾਥੀ ਕਲਾਕਾਰ ਅਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ। ਗਾਇਕਾ ਜੈਨੀ ਜੌਹਲ (Jenny Johal) ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਟੋਰੀ ਪਾ ਕੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ। ਵੀ ਬਹੁਤ ਹੀ ਭਾਵੁਕ ਪੋਸਟ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਗਾਇਕਾ ਜੈਨੀ ਜੌਹਲ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਪਾ ਕੇ ਬੇਹੱਦ ਭਾਵੁਕ ਕਰ ਦੇਣ ਵਾਲੀ ਗੱਲ ਲਿਖੀ ਹੈ। ਗਾਇਕਾ ਨੇ ਆਪਣੀ ਇਸ ਪੋਸਟ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।
ਗਾਇਕਾ ਨੇ ਆਪਣੀ ਇੰਸਟਾ ਸਟੋਰੀ ਦੇ ਵਿੱਚ ਲਿਖਿਆ, " ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ! ਮੇਰੀ ਸਭ ਨੂੰ ਬੇਨਤੀ ਹੈ ਕਿ @Sidhu_Moosewala ਦੇ ਗੀਤ ਲੀਕ ਨਾ ਕਰੋ 🙏 ਇਨ੍ਹੀ ਕੁ ਰਿਸਪੈਕਟ ਤਾਂ ਆਪਣੇ ਸਭ ਦੇ ਦਿਲਾਂ ਵਿੱਚ ਹੋਣੀ ਚਾਹੀਦੀ ਹੈ। ਉਸ ਦੇ ਸੱਚੇ ਦਿਲੋਂ ਫੈਨ ਹੋਣ ਦੇ ਨਾਤੇ ਕਿ ਉਸ ਦੀ ਮਿਹਨਤ, ਉਸ ਦੇ ਗਾਣੇ ਨਾਂ ਲੀਕ ਕੀਤੇ ਜਾਣ। ਇਹ ਟਾਈਮ ਉਸ ਦੇ ਮਾਪਿਆਂ ਲਈ ਪਹਿਲਾਂ ਹੀ ਬਹੁਤ ਔਖਾ ਹੈ। ਆਪਾਂ ਰੱਲ-ਮਿਲ ਕੇ ਉਨ੍ਹਾਂ ਦਾ ਦੁਖ ਘੱਟ ਕਰਨ ਦੀ ਕੋਸ਼ਿਸ਼ ਕਰੀਏ ਨਾਂ ਕਿ ਅਜਿਹੀਆਂ ਹਰਕਤਾਂ ਕਰਕੇ ਉਨ੍ਹਾਂ ਨੂੰ ਹੋਰ ਦੁਖ ਦਈਏ। ਉਸ ਨੂੰ ਇਨਸਾਫ ਦਵਾਉਣ ਲਈ ਇੱਕਜੁੱਟ ਹੋਈਏ। ਕਿਰਪਾ ਕਰੇਕ ਉਸ ਦੀ ਮਿਹਨਤ ਨਾਂ ਖਰਾਬ ਕਰੋ please 🙏 "

ਗਾਇਕਾ ਜੈਨੀ ਜੌਹਲ ਨੇ ਆਪਣੀ ਇਸ ਪੋਸਟ ਰਾਹੀਂ ਸਿੱਧੂ ਮੂਸੇਵਾਲਾ ਦੇ ਗੀਤ ਲੀਕ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਇੰਡਸਟਰੀ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਸਿੱਧੂ ਦੇ ਮਾਤਾ-ਪਿਤਾ ਦਾ ਦੁਖ ਵੰਡਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ-ਨਾਲ ਉਸ ਨੇ ਪੰਜਾਬੀ ਇੰਡਸਟਰੀ ਨਾਲ ਜੁੜੇ ਸਾਰੇ ਹੀ ਕਲਾਕਾਰਾਂ ਤੇ ਫੈਨਜ਼ ਨੂੰ ਇੱਕਜੁੱਟ ਹੋ ਕੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬੇਹੱਦ ਭਾਵੁਕ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਸੀ। ਗਾਇਕਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤੇਰੇ ਵਰਗਾ ਤੂੰ ਹੀ ਆ ਕੋਈ ਹੋਰ ਨਹੀਂ।ਰਹਿੰਦੀ ਦੁਨੀਆ ਤੱਕ ਹਰ ਕਿਸੇ ਦੇ ਦਿਲ ‘ਚ ਧੜਕਦਾ ਰਹੇਂਗਾ।ਤੇਰੀ ਆਵਾਜ ਤੇਰੇ ਗੀਤ ਪੰਜਾਬ ਦੀਆਂ ਹਵਾਵਾਂ ਵਿੱਚ ਸਦਾ ਗੂੰਜਦੇ ਰਹਿਨਗੇ। ਇਸ ਤੋਂ ਇਲਾਵਾ ਗਾਇਕਾ ਨੇ ਇਸ ਪੋਸਟ ‘ਚ ਸਿੱਧੂ ਮੂਸੇਵਾਲਾ ਦੇ ਸੁਭਾਅ ਦੇ ਬਾਰੇ ਵੀ ਜਿਕਰ ਕੀਤਾ ਹੈ ।

ਹੋਰ ਪੜ੍ਹੋ: ਮਸ਼ਹੂਰ ਟੀਵੀ ਅਦਾਕਾਰਾ ਸੁਰਭੀ ਤਿਵਾਰੀ ਨੇ ਪਤੀ ਤੇ ਸੁਹਰੇ ਪਰਿਵਾਰ 'ਤੇ ਲਾਏ ਘਰੇਲੂ ਹਿੰਸਾ ਦੇ ਦੋਸ਼, ਦਰਜ ਕਰਵਾਈ FIR
ਦੱਸ ਦਈਏ ਕਿ 29 ਮਈ ਨੂੰ ਮਾਨਸਾ ਵਿਖੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਹੋਣ ਦੇ ਬਾਵਜੂਦ ਅਜੇ ਤੱਕ ਸਿੱਧੂ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ।