ਜੋਸ਼ ਦੇ ਨਾਲ ਭਰਿਆ ਸ਼ਾਹਿਦ ਕਪੂਰ ਦੀ ਫ਼ਿਲਮ ‘Jersey’ ਦਾ ਪਹਿਲਾ ਗੀਤ ‘Mehram’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | December 03, 2021

ਸ਼ਾਹਿਦ ਕਪੂਰ Shahid Kapoor ਦੀ ਫ਼ਿਲਮ 'ਜਰਸੀ' Jersey ਜਿਸ ਦੀ ਦਰਸ਼ਕਾਂ ਵੱਲੋਂ ਲੰਬੇ ਸਮੇਂ ਤੋਂ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕੀਤਾ ਜਾ ਰਹੀ ਹੈ। ਜੀ ਹਾਂ ਫ਼ਿਲਮ 'ਜਰਸੀ' ਨਾਲ ਲਗਪਗ ਉਹ ਦੋ ਸਾਲ ਬਾਅਦ ਆਪਣੇ ਦਰਸ਼ਕਾਂ ਦੇ ਸਾਹਮਣੇ ਆਉਣ ਜਾ ਰਹੇ ਹਨ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ 'ਚ ਉਤਸ਼ਾਹ ਦਾ ਮਾਹੌਲ ਹੈ। ਟ੍ਰੇਲਰ 'ਚ ਸ਼ਾਹਿਦ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟ੍ਰੇਲਰ 'ਚ ਫ਼ਿਲਮ ਦੇ ਸਭ ਤੋਂ ਅਹਿਮ ਗੀਤ ਦੀ ਝਲਕ ਦੇਖਣ ਨੂੰ ਮਿਲੀ। ਉਸ ਗੀਤ ਦਾ ਜ਼ਿਕਰ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ਵੀ ਕੀਤਾ ਸੀ। ਇਹ ਫ਼ਿਲਮ ਦਾ ਪਹਿਲਾ ਗੀਤ ਪ੍ਰੇਰਣਾਦਾਇਕ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜੀ ਹਾਂ ਇਸ ਗੀਤ 'ਚ ਸ਼ਾਹਿਦ ਵੱਲੋਂ ਖੇਡੇ ਗਏ ਕ੍ਰਿਕਟ ਦੇ ਪਿਆਰ ਅਤੇ ਇਸ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਦਿਖਾਇਆ ਗਿਆ ਹੈ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਇਹ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅਸਲ ‘ਚ ਵੀ ਫੁਲਕਾਰੀ ਦੀ ਕਢਾਈ ਕਰਨੀ ਆਉਂਦੀ ਹੈ

ਜੋਸ਼ ਦੇ ਨਾਲ ਭਰਿਆ ਫ਼ਿਲਮ ਦਾ ਪਹਿਲਾ ਗੀਤ Mehram, ਜਿਸ ਨੂੰ ਸ਼ਾਇਦ ਕਪੂਰ ਦੇ ਉੱਤੇ ਫਿਲਮਾਇਆ ਗਿਆ ਹੈ। ਇਹ ਗੀਤ ਹਰ ਇੱਕ ਨੂੰ ਜੋਸ਼, ਹਿੰਮਤ ਅਤੇ ਨਾਲ ਹੀ ਇਹ ਸੁਨੇਹਾ ਦੇ ਰਿਹਾ ਹੈ ਕਿ ਜੇ ਕੋਈ ਇਨਸਾਨ ਆਪਣੇ ਮਨ ‘ਚ ਕੁਝ ਠਾਣ ਲੈਂਦਾ ਹੈ ਤਾਂ ਪੂਰਾ ਜ਼ਰੂਰ ਕਰ ਸਕਦਾ ਹੈ। 'ਮਹਿਰਮ' (Mehram) ਗੀਤ ਜਜ਼ਬਾਤਾਂ ਨਾਲ ਭਰਪੂਰ ਹੈ, ਜੋ ਕਿ ਹਰ ਇੱਕ ਦਾ ਦਿਲ ਛੂਹ ਰਿਹਾ ਹੈ।

inside image of shahid kapoor jersey 's frist song

ਹੋਰ ਪੜ੍ਹੋ : ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਢਾਈ ਮਿੰਟ ਦੇ ਇਸ ਗੀਤ ਨੇ ਇੱਕ ਅਧੂਰੇ ਸੁਪਨੇ ਨੂੰ ਦੁਬਾਰਾ ਜੀਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਦੀ ਕਹਾਣੀ ਬਿਆਨ ਕੀਤੀ ਹੈ। ਗੀਤ ਵਿੱਚ ਸ਼ਾਹਿਦ ਦੁਆਰਾ 36 ਸਾਲ ਦੀ ਉਮਰ ਵਿੱਚ ਇੱਕ ਵਾਰ ਫਿਰ ਤੋਂ ਉਹ ਕ੍ਰਿਕੇਟ ਦੇ ਪ੍ਰਤੀ ਆਪਣੇ ਜਨੂੰਨ ਨੂੰ ਪੇਸ਼ ਕਰਦਾ ਹੈ। ਇਸ ਗੀਤ ਨੂੰ Sachet Tandon ਨੇ ਗਾਇਆ ਹੈ । Sachet-Parampara ਵੱਲੋਂ ਮਿਊਜ਼ਿਕ ਨੂੰ ਤਿਆਰ ਕੀਤਾ ਗਿਆ ਹੈ। ਇਸ ਦੇ ਬੋਲ Shellee ਨੇ ਲਿਖੇ ਹਨ। ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

first song mehram from the movie jersey

ਸ਼ਾਹਿਦ ਦੀ ਫ਼ਿਲਮ 'ਜਰਸੀ' ਇਸੇ ਨਾਮ ਦੀ ਤਮਿਲ ਸਪੋਰਟਸ ਡਰਾਮਾ ਫ਼ਿਲਮ ਦਾ ਰੀਮੇਕ ਹੈ। ਫ਼ਿਲਮ 'ਚ ਸ਼ਾਹਿਦ ਕਪੂਰ ਤੋਂ ਇਲਾਵਾ Mrunal Thakur ਅਤੇ ਨਾਮੀ ਐਕਟਰ ਪੰਕਜ ਕਪੂਰ ਵੀ ਅਹਿਮ ਭੂਮਿਕਾ ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਨੇ ਕੀਤਾ ਹੈ। ਇਹ ਫ਼ਿਲਮ ਇਸ ਸਾਲ ਦੇ ਅੰਤ 'ਚ 31 ਦਸੰਬਰ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗੀ।

You may also like