ਗੁਰਨਾਮ ਭੁੱਲਰ ਦਾ 'ਝਾਂਜਰਾਂ' ਗੀਤ ਹੋਇਆ ਰਿਲੀਜ਼,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

written by Shaminder | January 10, 2020

ਗੁਰਨਾਮ ਭੁੱਲਰ ਦਾ ਨਵਾਂ ਗੀਤ 'ਝਾਂਜਰਾ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ 'ਚ ਕੁੜੀ ਦੀਆਂ ਝਾਂਜਰਾ ਦੀ ਗੱਲ ਕੀਤੀ ਗਈ ਹੈ ।ਇਸ ਦੇ ਨਾਲ ਹੀ ਕੁੜੀ ਦੇ ਹੁਸਨ ਦੀ ਵੀ ਤਾਰੀਫ਼ ਕੀਤੀ ਗਈ ਹੈ । ਇਸ ਗੀਤ 'ਚ ਕੁੜੀ ਦੇ ਮਾਡਰਨ ਰੂਪ ਨੂੰ ਪੇਸ਼ ਕੀਤਾ ਗਿਆ ਹੈ,ਜਦਕਿ ਮੁੰਡੇ ਦੇ ਮਾਪੇ ਸਿੱਧੀ ਸਾਦੀ ਪੰਜਾਬਣ ਨੂੰ ਪਸੰਦ ਕਰਦੇ ਹਨ। ਜਿਸ ਤੋਂ ਬਾਅਦ ਖੁਦ ਕੁੜੀ ਆਪਣੇ ਆਪ ਨੂੰ ਬਦਲ ਲੈਂਦੀ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਸੁਣ ਸਕਦੇ ਹੋ ।ਜੇ ਗੱਲ ਕਰੀਏ ਝਾਂਜਰਾਂ ਦੇ ਬੋਲਾਂ ਦੀ ਤਾਂ ਉਹ ਵਿੱਕੀ ਧਾਲੀਵਾਲ ਦੀ ਕਲਮ 'ਚੋਂ ਨਿਕਲੇ ਤੇ ਮਿਊਜ਼ਿਕ ਪ੍ਰੀਤ ਹੁੰਦਲ ਦਾ ਹੈ।
ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਵੀ ਕੀਤਾ ਗਿਆ ਹੈ। ਇਹ ਗਾਣਾ ਵੀ ਰੋਮਾਂਟਿਕ ਜ਼ੌਨਰ ਦਾ ਹੈ।ਸਾਲ2018 'ਚ ਉਹ 'ਡਾਇਮੰਡ ਦੀ ਝਾਂਜਰ' ਗੀਤ ਲੈ ਕੇ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲੀਆ ਸੀ।
gurnam bhullar new song gurnam bhullar new song
ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਸਹੁਰਿਆਂ ਦਾ ਪਿੰਡ ਆ ਗਿਆ, ਕੋਕਾ, ਰੰਗ ਵਰਗੀਆਂ ਫ਼ਿਲਮਾਂ ਹਨ।
[embed]https://www.instagram.com/p/B7DLWlkHBZ0/[/embed]
ਇਸ ਤੋਂ ਇਲਾਵਾ ਉਹ ਪ੍ਰੋਡਕਸ਼ਨ ਫੀਲਡ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ। ਉਹ 'ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ' ਪੰਜਾਬੀ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ। ਹੁਣ ਦੇਖਦੇ ਹਾਂ ਕਿ ਡਾਇਮੰਡ ਸੌਂਗ ਵਾਂਗ ਇਹ ਗੀਤ ਵੀ ਦਰਸ਼ਕਾਂ ਦੀ ਉਮੀਦਾਂ ਉੱਤੇ ਕਿੰਨਾ ਖਰਾ ਉਤਰਦਾ ਹੈ।
 

0 Comments
0

You may also like