ਪੰਜਾਬ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਨੇ ਬਜ਼ੁਰਗ ਕਿਸਾਨਾਂ ਦਾ ਪਹਾੜ ਵਰਗੇ ਜਜ਼ਬੇ ਨੂੰ ਬਿਆਨ ਕਰਦੀਆਂ ਤਸਵੀਰਾਂ ਕੀਤੀਆਂ ਸ਼ੇਅਰ

written by Lajwinder kaur | December 06, 2020

ਪੰਜਾਬ ਦੇ ਗੱਭਰੂ ਜਿੰਮੀ ਸ਼ੇਰਗਿੱਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਬਾਲੀਵੁੱਡ ‘ਚ ਵਾਹ ਵਾਹੀ ਖੱਟੀ ਹੈ । ਜਿੰਮੀ ਸ਼ੇਰਗਿੱਲ ਜੋ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਸਾਥ ਦਿੰਦੇ ਹੋਏ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਯੋਗਦਾਨ ਦੇ ਰਹੇ ਨੇ । inside pic farmers protest  ਹੋਰ ਪੜ੍ਹੋ : ਬਹੁਤ ਜਲਦ ਕੈਨੇਡਾ ਤੋਂ ਗਿੱਪੀ ਗਰੇਵਾਲ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ, ਦਿਲਜੀਤ ਦੋਸਾਂਝ ਦੇ ਸਮਰਥਨ ਕਹਿ ਦਿੱਤੀ ਇਹ ਗੱਲ
ਉਨ੍ਹਾਂ ਨੇ ਕਿਸਾਨਾਂ ਦੇ ਹੌਸਲੇ ਨੂੰ ਬਿਆਨ ਕਰਦੀ ਹੋਈਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਏਨੀਂ ਠੰਡ ‘ਚ ਬਜ਼ੁਰਗ ਕਿਸਾਨ ਕਿਵੇਂ ਆਪਣੇ ਹੌਸਲੇ ਨਾਲ ਸੜਕਾਂ ਉੱਤੇ ਰਹਿ ਰਹੇ ਨੇ । ਇਸ ਤੋਂ ਇਲਾਵਾ ਉਹ ਆਪਣਾ ਖਾਣਾ ਵੀ ਖੁਦ ਹੀ ਤਿਆਰ ਕਰ ਰਹੇ ਨੇ । jimmy pic ਜੇ ਗੱਲ ਕਰੀਏ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਦੇ ਰਹੇ ਕਿਸਾਨਾਂ ਦਾ ਪ੍ਰਦਰਸ਼ਨ 11ਵੇਂ ਦਿਨ ‘ਚ ਪਹੁੰਚ ਗਿਆ ਹੈ । ਕਿਸਾਨਾਂ ਦਾ ਇਹ ਮੁੱਦਾ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ । ਕਈ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ ‘ਚ ਗੱਲ ਕਰ ਚੁੱਕੇ ਨੇ। kisan pic

 
View this post on Instagram
 

A post shared by Jimmy Sheirgill (@jimmysheirgill)

0 Comments
0

You may also like