ਜਿੰਮੀ ਸ਼ੇਰਗਿੱਲ ਨੂੰ ਇਸ ਬੰਦੇ ਨੇ ਅਦਾਕਾਰੀ ਕਰਨ ਦੀ ਦਿੱਤੀ ਸੀ ਸਲਾਹ, ਇਸ ਟੈਸਟ ’ਚੋਂ ਫੇਲ੍ਹ ਹੋ ਗਏ ਸਨ ਜਿੰਮੀ ਸ਼ੇਰਗਿੱਲ

written by Rupinder Kaler | October 12, 2019

ਜਿੰਮੀ ਸ਼ੇਰਗਿੱਲ ਬਾਲੀਵੁੱਡ ਦੇ ਉਹ ਅਦਾਕਾਰ ਹਨ ਜਿਨ੍ਹਾਂ ਨੂੰ ਵੱਖਰੇ ਕਿਸਮ ਦੀਆਂ ਫ਼ਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ । ਅਦਾਕਾਰੀ ਤੋਂ ਪਹਿਲਾਂ ਜਿੰਮੀ ਸ਼ੇਰਗਿੱਲ ਆਮ ਲੋਕਾਂ ਵਾਂਗ ਹੀ ਨੌਕਰੀ ਕਰਨਾ ਚਾਹੁੰਦੇ ਸਨ । ਜਿੰਮੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਬੀ. ਕਾਮ ਦੀ ਪੜ੍ਹਾਈ ਕੀਤੀ ਹੋਈ ਹੈ । ਇਸ ਤੋਂ ਬਾਅਦ ਉਹ ਐੱਮਬੀਏ ਕਰਨਾ ਚਾਹੁੰਦੇ ਸਨ ।

https://www.instagram.com/p/B2CcEablTOR/

ਪਰ ਉਹਨਾਂ ਦੇ ਭੂਆ ਦੇ ਮੁੰਡੇ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ, ਕਿ ਉਹ ਅਦਾਕਾਰੀ ਵਿੱਚ ਆਪਣੀ ਕਿਸਮਤ ਕਿਉਂ ਨਹੀਂ ਅਜਮਾਉਂਦਾ, ਐੱਮਬੀਏ ਤਾਂ ਬਾਅਦ ਵਿੱਚ ਵੀ ਹੋ ਜਾਵੇਗੀ । ਇਸ ਤੋਂ ਬਾਅਦ ਉਹ ਮੁੰਬਈ ਚਲੇ ਗਏ, ਤੇ ਇੱਥੇ ਰੋਸ਼ਨ ਤਨੇਜਾ ਦੀ ਕਲਾਸ ਦਾ ਹਿੱਸਾ ਬਣੇ ।

https://www.instagram.com/p/B15WFYMl72K/

ਇਸ ਦੌਰਾਨ ‘ਮਾਚਿਸ’ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਤੋਂ ਬਾਅਦ ਫ਼ਿਲਮਾਂ ਵਿੱਚ ਕੰਮ ਕਰਨ ਦਾ ਸਿਲਸਿਲਾ ਤੁਰ ਪਿਆ । ਜਿੰਮੀ ਨੇ ਦੱਸਿਆ ਸੀ ਕਿ ਜਦੋਂ ਉਹ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਹਨਾਂ ਦਾ ਭਾਰਤੀ ਫੌਜ ਵਿੱਚ ਜਾਣ ਦਾ ਮਨ ਸੀ ।

https://www.instagram.com/p/BgHOTdllwJM/

ਉਹਨਾਂ ਨੇ ਫੌਜ ਵਿੱਚ ਭਰਤੀ ਹੋਣ ਲਈ ਟੈਸਟ ਵੀ ਦਿੱਤਾ ਪਰ ਸਫ਼ਲ ਨਹੀਂ ਹੋਏ । ਉਹਨਾਂ ਨੇ ਕਿਹਾ ਕਿ ਉਹ ਫੌਜ ਵਿੱਚ ਭਰਤੀ ਤਾਂ ਨਹੀਂ ਹੋ ਸਕੇ ਪਰ ਜਦੋਂ ਉਹ ਇਸ ਤਰ੍ਹਾਂ ਦੇ ਕਿਰਦਾਰ ਕਰਦੇ ਹਨ ਤਾਂ ਉਹਨਾਂ ਦੀ ਰੂਹ ਨੂੰ ਸਕੂਨ ਮਿਲਦਾ ਹੈ ।

0 Comments
0

You may also like