‘ਐੱਸ.ਪੀ. ਚੌਹਾਨ’ ਦਾ ਟ੍ਰੇਲਰ ਰਿਲੀਜ਼, ਜਿੰਮੀ ਸ਼ੇਰਗਿੱਲ ਨੇ ਖੱਟੀ ਵਾਹੋ-ਵਾਹੀ

written by Lajwinder kaur | January 22, 2019

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਜਿਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਜਿੰਮੀ ਸ਼ੇਰਗਿੱਲ ਜਿਹਨਾਂ ਨੇ ਪਾਲੀਵੁੱਡ ਨੂੰ ਕਈ ਬੇਹਤਰੀਨ ਪੰਜਾਬੀ ਮੂਵੀਆਂ ਦਿੱਤੀਆਂ ਨੇ।

ਹੋਰ ਵੇਖੋ: ਨਿੱਕੇ ਫੈਨਜ਼ ਨਾਲ ਯੁਵਰਾਜ ਹੰਸ ਨੇ ਗਾਏ ਗੀਤ, ਵੀਡੀਓ ਹੋ ਰਹੀ ਹੈ ਵਾਇਰਲ

ਇਸ ਵਾਰ ਉਹ ਹਰਿਆਣਾ ਦੇ ਪ੍ਰਸਿੱਧ ਸਮਾਜ ਸੇਵੀ ਐੱਸ.ਪੀ ਚੌਹਾਨ ਦੀ ਜੀਵਨੀ ਉੱਤੇ ਬਣਾਈ ਗਈ ਫਿਲਮ ‘ਐੱਸ.ਪੀ. ਚੌਹਾਨ -ਦਾ ਸਟ੍ਰਗਲਿੰਗ ਮੈਨ’ ਚ ਨਜ਼ਰ ਆਉਣਗੇ। ਜਿੰਮੀ ਸ਼ੇਰਗਿੱਲ ਇਸ ਮੂਵੀ ‘ਚ ਐੱਸ. ਪੀ ਚੌਹਾਨ ਦੇ ਕਿਰਦਾਰ ਨੂੰ ਨਿਭਾਉਂਦੇ ਨਜ਼ਰ ਆ ਰਹੇ ਨੇ ਤੇ ਅਦਾਕਾਰਾ ਯੁਵਿਕਾ ਚੌਧਰੀ ਜੋ ਕਿ ਮੂਵੀ ‘ਚ ਉਹਨਾਂ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ।

ਹੋਰ ਵੇਖੋ: ਮਹਿਤਾਬ ਵਿਰਕ ਕਿਸ ਪਿੱਛੇ ਸਾਰਾ-ਸਾਰਾ ਦਿਨ ਗੇੜੇ ਮਾਰ ਰਿਹਾ ਨੇ, ਦੇਖੋ ਵੀਡੀਓ

ਗੱਲ ਕਰਦੇ ਹਾਂ ਮੂਵੀ ਦੇ ਟ੍ਰੇਲਰ ਦੀ ਜੋ ਕਿ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ‘ਚ ਜਿੰਮੀ ਸ਼ੇਰਗਿੱਲ ਦੀ ਦਮਦਾਰ ਅਭਿਨੈ ਦੇਖਣ ਨੂੰ ਮਿਲ ਰਿਹਾ ਹੈ। ਇਸ ‘ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਯਸ਼ਪਾਲ ਸ਼ਰਮਾ ‘ਐੱਸ.ਪੀ. ਚੌਹਾਨ -ਦਾ ਸਟ੍ਰਗਲਿੰਗ ਮੈਨ’ ਫਿਲਮ ‘ਚ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਰੋਲ ਅਦਾ ਕਰ ਰਹੇ ਨੇ। ਟ੍ਰੇਲਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਤੇ ਇਸ ਨੂੰ ਟੀ-ਸੀਰੀਜ਼ ਦੇ ਬੇਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਹੁਣ ਤੱਕ ਦੋ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ। ਦੇਖਣ ਇਹ ਹੋਵੇਗਾ ਐੱਸ.ਪੀ. ਚੌਹਾਨ ਦੀ ਬਾਇਓਪਿਕ ਉੱਤੇ ਬਣੀ ਇਹ ਫਿਲਮ ਸਰੋਤਿਆਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਜਾਂ ਨਹੀਂ। ਮਨੋਜ.ਕੇ.ਝਾ ਵੱਲੋਂ ਡਾਇਰੈਕਟ ਕੀਤੀ ਗਈ ਮੂਵੀ‘ਐੱਸ.ਪੀ. ਚੌਹਾਨ -ਦਾ ਸਟ੍ਰਗਲਿੰਗ ਮੈਨ’ ਸੱਤ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

You may also like