‘ਜਿੰਦੇ ਮੇਰੀਏ’ ਦਾ ਨਵਾਂ ਗੀਤ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

written by Lajwinder kaur | January 21, 2020

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਇਸ ਹਫ਼ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਜਿੰਦੇ ਮੇਰੀਏ’ ਦਾ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੀ ਹਾਂ ਗਲੋਕ ਟਾਈਟਲ ਹੇਠ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ। ਦਮਦਾਰ ਆਵਾਜ਼ ਦੇ ਮਾਲਿਕ ਦਿਲਪ੍ਰੀਤ ਢਿੱਲੋਂ ਨੇ ਇਸ ਗਾਣੇ ਨੂੰ ਗਾਇਆ ਹੈ। ਚੱਕਵੀਂ ਬੀਟ ਵਾਲੇ ਇਹ ਸੌਂਗ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਹੋਰ ਵੇਖੋ:ਦੀਪ ਸਿੱਧੂ ਦੀ ਦਮਦਾਰ ਆਵਾਜ਼ 'ਚ ਤੇ ਸਿੰਗਾ ਦੇ ਫੇਮਸ ਡਾਇਲਾਗ ਦੇ ਨਾਲ ਰਿਲੀਜ਼ ਹੋਇਆ ‘ਜੋਰਾ ਦੂਜਾ ਅਧਿਆਇ’ ਸ਼ਾਨਦਾਰ ਟੀਜ਼ਰ

ਇਸ ਗਾਣੇ ਦੇ ਬੋਲ ਲਾਡੀ ਚਾਹਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਇਸ ਗਾਣੇ ਨੂੰ ਫ਼ਿਲਮ ‘ਚ ਪਰਮੀਸ਼ ਵਰਮਾ ਉੱਤੇ ਫਿਲਮਾਇਆ ਗਿਆ ਹੈ। ਗਾਣੇ ‘ਚ ਪਰਮੀਸ਼ ਵਰਮਾ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ  ਰਹੀ ਹੈ। ਗਲੋਕ ਗੀਤ ਨੂੰ ਟਾਈਮ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।

 

View this post on Instagram

 

#glock out now best wishes @parmishverma veere nu #jindemeriye movie layi @desi_crew @laddi_chahal

A post shared by Dilpreet Dhillon (@dilpreetdhillon1) on

ਇਹ ਫ਼ਿਲਮ ਐਕਸ਼ਨ, ਰੋਮਾਂਟਿਕ ਡਰਾਮਾ ਹੈ। ਜਿਸ ‘ਚ ਮਨੋਰੰਜਨ ਦਾ ਸਾਰਾ ਮਸਾਲਾ ਮੌਜੂਦ ਹੈ। ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਨੂੰ ਪੰਕਜ ਬੱਤਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਇਸ ਫ਼ਿਲਮ ‘ਚ ਪਰਮੀਸ਼ ਤੇ ਸੋਨਮ ਤੋਂ ਇਲਾਵਾ ਯੁਵਰਾਜ ਹੰਸ, ਨਵਨੀਤ ਕੌਰ ਢਿੱਲੋਂ, ਹੌਬੀ ਧਾਲੀਵਾਲ, ਅਨਿਤਾ ਦੇਵਗਨ, ਹਰਦੀਪ ਗਿੱਲ ਵਰਗੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ।

0 Comments
0

You may also like