ਪਰਮੀਸ਼ ਵਰਮਾ ਦੀ ਫ਼ਿਲਮ ‘ਜ਼ਿੰਦੇ ਮੇਰੀਏ’ ਦੂਜਾ ਗਾਣਾ ‘ਤੇਰੇ ਬਿਨ’ 6 ਜਨਵਰੀ ਨੂੰ ਹੋਵੇਗਾ ਰਿਲੀਜ਼

written by Rupinder Kaler | January 04, 2020

ਪਰਮੀਸ਼ ਵਰਮਾ ਦੀ ਫ਼ਿਲਮ ‘ਜ਼ਿੰਦੇ ਮੇਰੀਏ’ ਦਾ ਟਰੇਲਰ ਹਰ ਇੱਕ ਨੂੰ ਪਸੰਦ ਆ ਰਿਹਾ ਹੈ । ਫ਼ਿਲਮ ਦਾ ਇੱਕ ਗਾਣਾ ‘ਕਲੋਲਾਂ’ ਟ੍ਰੈਡਿੰਗ ਵਿੱਚ ਚੱਲ ਰਿਹਾ ਤੇ ਹੁਣ ਉਹ ਇੱਕ ਹੋਰ ਗਾਣਾ ਸੋਮਵਾਰ ਯਾਨੀ 6 ਜਨਵਰੀ ਨੂੰ ਰਿਲੀਜ਼ ਕਰਨ ਜਾ ਰਹੇ ਹਨ । ‘ਤੇਰੇ ਬਿਨ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਕਲਿੱਪ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ ।

https://www.instagram.com/p/B6phTAUBrY_/

ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਗਾਣਾ 6 ਜਨਵਰੀ ਨੂੰ ਦੁਪਿਹਰ 12 ਵਜੇ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਇਸ ਗਾਣੇ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ ।

https://www.instagram.com/p/B626BE8BcWU/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਅਭਿਜੀਤ ਸ੍ਰੀਵਾਸਤਵਾ ਨੇ ਗਾਇਆ ਹੈ ਤੇ ਮਨਦੀਪ ਮਾਵੀ ਨੇ ਇਸ ਗਾਣੇ ਦੇ ਬੋਲ ਲਿਖੇ ਹਨ ।ਠਰੋੇ-ਅਰਡਿ ਨੇ ਇਸ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਹੈ ।

https://www.instagram.com/p/B65Q_GHBZV0/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ, ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਵੇਗੀ । ਇਹ ਫ਼ਿਲਮ ਰੋਮਾਂਟਿਕ ਡਰਾਮਾ ਹੈ ਜਿਸ ਵਿੱਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

0 Comments
0

You may also like