‘ਜ਼ਿੰਦੇ ਮੇਰੀਏ’ ਫ਼ਿਲਮ ਦਾ ਇੱਕ ਹੋਰ ਗਾਣਾ ‘ਗਲੌਕ’ ਛੇਤੀ ਹੋਵੇਗਾ ਰਿਲੀਜ਼

written by Rupinder Kaler | January 18, 2020

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਆਪਣੀ ਆਉਣ ਵਾਲੀ ਰੋਮਾਂਟਿਕ ਫ਼ਿਲਮ ‘ਜ਼ਿੰਦੇ ਮੇਰੀਏ’ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਇਸ ਫ਼ਿਲਮ ਦਾ ਟਰੇਲਰ ਤੇ ਗਾਣੇ ਪੰਜਾਬੀ ਫ਼ਿਲਮ ਦੇਖਣ ਵਾਲਿਆਂ ਨੂੰ ਕਾਫੀ ਪਸੰਦ ਆ ਰਹੇ ਹਨ । ਇਸ ਸਭ ਦੇ ਚਲਦੇ ਇਸ ਫ਼ਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗਾਣੇ ਨੂੰ ‘GLOCK’ ਟਾਈਟਲ ਹੇਠ 20 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ । https://www.instagram.com/p/B7c323SB8bg/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਦਿਲਪ੍ਰੀਤ ਢਿੱਲੋਂ ਨੇ ਗਾਇਆ ਹੈ । ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਹਨ ਤੇ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਦਾ ਇਸ ਫ਼ਿਲਮ ਦੇ ‘ਕਲੋਲਾਂ’ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B6pcq_aBYOK/ ਇਸ ਤੋਂ ਇਲਾਵਾ ਇਸ ਫ਼ਿਲਮ ਦਾ ਇੱਕ ਹੋਰ ਰੋਮਾਂਟਿਕ ਗਾਣਾ ਵੀ ਰਿਲੀਜ਼ ਹੋਇਆ ਹੈ ਜਿਹੜਾ ਕਿ ਸੁਪਰ ਹਿੱਟ ਹੈ ।‘ਜ਼ਿੰਦੇ ਮੇਰੀਏ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਰਿਲੀਜ਼ ਹੁੰਦੇ ਹੀ ਬਾਕਸ ਆਫ਼ਿਸ ਤੇ ਕਮਾਲ ਦਿਖਾਉਣ ਜਾ ਰਹੀ ਹੈ ਕਿਉਂਕਿ ਇਸ ਦਾ ਕੰਸੈਪਟ ਬਹੁਤ ਹੀ ਵੱਖਰਾ ਹੈ ।

0 Comments
0

You may also like