ਨੇਹਾ ਕੱਕੜ ਦੀ ਦਿਲਕਸ਼ ਆਵਾਜ਼ ਤੇ ਜਾਨੀ ਦੇ ਬੋਲ ਜਿੱਤ ਰਹੇ ਨੇ ਹਰ ਕਿਸੇ ਦਾ ਦਿਲ

written by Shaminder | March 31, 2020

ਨੇਹਾ ਕੱਕੜ ਦੀ ਦਿਲਕਸ਼ ਆਵਾਜ਼ ‘ਚ ਇੱਕ ਹੋਰ ਗੀਤ ‘ਜਿਨਕੇ ਲੀਏ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਵੀ ਉਹ ਨੇਹਾ ਕੱਕੜ ਦੇ ਨਾਲ ਨਜ਼ਰ ਆ ਰਹੇ ਹਨ । ਇਸ ਖੂਬਸੂਰਤ ਗੀਤ ਨੂੰ ਆਪਣੀ ਆਵਾਜ਼ ‘ਚ ਸ਼ਿੰਗਾਰਿਆ ਹੈ ਬੀ ਪਰਾਕ ਨੇ । ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਰੋਮਾਂਟਿਕ ਸੌਂਗ ਹੈ । ਹੋਰ ਵੇਖੋ:ਨੇਹਾ ਕੱਕੜ ਦੇ ਗੀਤ ਦਾ ਫਰਸਟ ਲੁੱਕ ਆਇਆ ਸਾਹਮਣੇ, ਇੱਕ ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ https://www.instagram.com/p/B-ZEjM5jyhG/ ਜਿਸ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮੁੰਡੇ ਨੂੰ ਚਾਹੁੰਦੀ ਹੈ, ਪਰ ਉਹ ਮੁੰਡਾ ਅੱਗੋਂ ਕਿਸੇ ਹੋਰ ਨੂੰ ਚਾਹੁੰਦਾ ਹੈ। ਜਿਸ ਕਾਰਨ ਕੁੜੀ ਆਪਣੇ ਦਿਲ ਦੇ ਦਰਦ ਨੂੰ ਇਸ ਗੀਤ ਦੇ ਜ਼ਰੀਏ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਕੱਕੜ ਨੇ ਕਈ ਹਿੱਟ ਗੀਤ ਇੰਡਸਟਰੀ ਨੁੰ ਦਿੱਤੇ ਹਨ ਅਤੇ ਜਾਨੀ ਦੀ ਕਲਮ ਦੇ ਮੁਰੀਦ ਤਾਂ ਬਾਲੀਵੁੱਡ ਦੇ ਵੀ ਕਈ ਵੱਡੇ ਸਿਤਾਰੇ ਹਨ ।ਉਨ੍ਹਾਂ ਨੇ ਲੇਖਣੀ ਦੇ ਨਾਲ-ਨਾਲ ਕਈ ਗੀਤਾਂ ‘ਚ ਫੀਚਰਿੰਗ ਵੀ ਕਰ ਚੁੱਕੇ ਨੇ।  

0 Comments
0

You may also like