ਕੋਰੋਨਾ ਦੇ ਖ਼ਿਲਾਫ ਚੱਲ ਰਹੀ ਜੰਗ ‘ਚ ਲੋਕਾਂ ਨੂੰ ਹੌਸਲਾ ਰੱਖਣ ਦਾ ਸੁਨੇਹਾ ਦੇ ਰਿਹਾ ਹੈ ਨਵਾਂ ਪੰਜਾਬੀ ਗੀਤ ‘ਜਿੱਤਾਂਗੇ ਹੌਸਲੇ ਨਾਲ’, ਦੇਖੋ ਵੀਡੀਓ

written by Lajwinder kaur | April 22, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਆਪਣੇ ਵੱਲੋਂ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਨੂੰ ਆਪਣੇ ਗੀਤਾਂ ਦੇ ਰਾਹੀਂ ਮੋਟੀਵੇਟ ਕਰ ਰਹੇ ਨੇ । ਜਿਸਦੇ ਚੱਲਦੇ ਨੀਰੂ ਬਾਜਵਾ ਐਂਟਰਟੇਨਮੈਂਟ ਨੇ ਪੇਸ਼ ਕੀਤਾ ਹੈ ਨਵਾਂ ਗੀਤ ‘ਜਿੱਤਾਂਗੇ ਹੌਸਲੇ ਨਾਲ’ । ਇਸ ਗੀਤ ਨੂੰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਰਜ਼ਾ ਹੀਰ ਨੇ ਮਿਲਕੇ ਗਾਇਆ ਹੈ । ਇਸ ਗੀਤ ‘ਚ ਕੋਰੋਨਾ ਖ਼ਿਲਾਫ ਚੱਲ ਰਹੀ ਜੰਗ ‘ਚ ਲੋਕਾਂ ਨੂੰ ਹੌਸਲਾ ਤੇ ਸਬਰ ਰੱਖਣਾ ਦਾ ਸੁਨੇਹਾ ਦਿੱਤਾ ਗਿਆ ਹੈ । ਇਸ ਗੀਤ ‘ਚ ਪੰਜਾਬੀ ਇੰਸਡਟਰੀ ਦੀ ਖ਼ੂਬਸੂਰਤ ਐਕਟਰੈੱਸਸ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਨੀਰੂ ਬਾਜਵਾ, ਰੁਬੀਨਾ ਬਾਜਵਾ, ਸਿੰਮੀ ਚਾਹਲ, ਸਰਗੁਣ ਮਹਿਤਾ, ਅਫਸਾਨਾ ਖ਼ਾਨ, ਨਿਰਮਲ ਰਿਸ਼ੀ, ਪ੍ਰੀਤੀ ਸੱਪਰੂ ਤੇ ਕਈ ਹੋਰ ਫੀਮੇਲ ਅਦਾਕਾਰਾਂ ਇਸ ਗੀਤ ‘ਚ ਅਦਾਕਾਰੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ । ਗਾਣੇ ਦੇ ਬੋਲ ਗੀਤਕਾਰ ਵੀਤ ਬਲਜੀਤ ਦੀ ਕਲਮ ‘ਚੋਂ ਨਿਕਲੇ ਨੇ MP Athwal  ਨੇ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਗਾਣੇ ਦਾ ਵੀਡੀਓ ਸਭ ਅਦਾਕਾਰਾਂ ਨੇ ਆਪੋ ਆਪਣੇ ਘਰਾਂ ‘ਚ ਰਹਿ ਕੇ ਹੀ ਸ਼ੂਟ ਕੀਤਾ ਹੈ । ਗੀਤ ਨੂੰ ਸਪੀਡ ਰਿਕਾਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਨੈੱਟਵਰਕ ਵੀ ਦਰਸ਼ਕਾਂ ਨੂੰ ਆਪਣੇ ਚੈਨਲਾਂ ਤੇ ਡਿਜ਼ੀਟਲ ਮਾਧਿਆਮ ਰਾਹੀਂ ਜਾਗਰੂਕ ਕਰ ਰਿਹਾ ਹੈ ਤੇ ਘਰਾਂ ‘ਚ ਸੁਰੱਖਿਅਤ ਰਹਿਣ ਦੀ ਅਪੀਲ ਕਰ ਰਿਹਾ ਹੈ ।    

0 Comments
0

You may also like