ਪੰਜਾਬੀਆਂ ਦੀ ਸਿਫਤ 'ਚ ਅਦਾਕਾਰ ਜੋਬਨਪ੍ਰੀਤ ਨੇ ਸਾਂਝੀਆਂ ਕੀਤੀਆਂ ਇਹ ਲਾਈਨਾਂ 

written by Rupinder Kaler | July 08, 2019

ਅਦਾਕਾਰ ਜੋਬਨਪ੍ਰੀਤ ਸਿੰਘ ਛੇਤੀ ਹੀ ਆਪਣੀ ਫ਼ਿਲਮ ਸਾਕ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਉਹਨਾਂ ਦੇ ਓਪਜਿਟ ਮੈਂਡੀ ਤਖਰ ਕੰਮ ਕਰ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । https://www.instagram.com/p/BydbGIJFdnU/ ਪਰ ਇਸ ਵਾਰ ਉਹਨਾਂ ਨੇ ਆਪਣੀ ਫ਼ਿਲਮ ਸਰਾਭਾ ਦੇ ਸੈੱਟ ਤੋਂ ਤਸਵੀਰ ਸਾਂਝੀ ਕਰਦੇ ਹੋਏ ਪੰਜਾਬੀਆਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਿਫਤ ਵਿੱਚ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਹਨ । ਉਹਨਾਂ ਨੇ ਲਿਖਿਆ ਹੈ ਕਿ ਪੰਜਾਬੀ ਪਿਆਰ ਨਾਲ ਕਿਸੇ ਨੂੰ ਜਾਨ ਵੀ ਦੇ ਦਿੰਦੇ ਹਨ । ਪਰ ਰੋਅਬ ਨਾਲ ਉਹ ਕਿਸੇ ਨੂੰ ਖੰਘਣ ਵੀ ਨਹੀਂ ਦਿੰਦੇ । ਇਸੇ ਗੱਲ ਨੂੰ ਸ਼ਹੀਦ ਕਰਤਾਰ ਸਿੰਘ ਨੇ ਬਚਪਨ ਵਿੱਚ ਹੀ ਸਮਝ ਲਿਆ ਸੀ । https://www.instagram.com/p/Bzc4MdxFwLo/ ਇਸੇ ਲਈ ਉਹਨਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਛੋਟੀ ਉਮਰ ਵਿੱਚ ਹੀ ਸ਼ਹੀਦੀ ਪ੍ਰਾਪਤ ਕਰ ਲਈ ਸੀ । ਜੋਬਨਪ੍ਰੀਤ ਵੱਲੋਂ ਸਾਂਝੀਆ ਕੀਤੀਆਂ ਲਾਈਨਾਂ ਭਾਵੇਂ ਪੰਜਾਬੀਆਂ ਦੀ ਸਿਫਤ ਕਰਦੀਆਂ ਹਨ । ਪਰ ਇਹਨਾਂ ਲਾਈਨਾਂ ਤੋਂ ਜੋਬਨਪ੍ਰੀਤ ਦੀ ਸੋਚ ਤੇ ਉਹਨਾਂ ਦੇ ਕਿਰਦਾਰ ਨੂੰ ਵੀ ਬਿਆਨ ਕਰਦੀਆਂ ਹਨ । https://www.instagram.com/p/Bznrn9Fl_Gm/

0 Comments
0

You may also like