
ਜੌਨ ਅਬ੍ਰਾਹਮ (John Abraham) ਇੱਕ ਅਜਿਹੇ ਅਦਾਕਾਰ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਜਿੱਥੇ ਇੱਕ ਵਧੀਆ ਅਦਾਕਾਰ ਹਨ । ਉੱਥੇ ਹੀ ਇੱਕ ਵਧੀਆ ਇਨਸਾਨ ਵੀ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਇੱਕ ਸਰਦਾਰ ਬਜ਼ੁਰਗ ਦੇ ਨਾਲ ਨਜ਼ਰ ਆ ਰਹੇ ਹਨ । ਇਹ ਸਰਦਾਰ ਜੌਨ ਅਬ੍ਰਾਹਮ ਦਾ ਵੱਡਾ ਪ੍ਰਸ਼ੰਸਕ ਹੈ ਅਤੇ ਉਸ ਨੂੰ ਮਿਲਣ ਲਈ ਆਇਆ ਸੀ ।

ਹੋਰ ਪੜ੍ਹੋ : ਜਨਮਦਿਨ ਤੋਂ ਪਹਿਲਾਂ ਡਿਲੀਟ ਹੋਈਆਂ ਜੌਨ ਅਬ੍ਰਾਹਮ ਦੀ ਇੰਸਟਾਗ੍ਰਾਮ ਪੋਸਟ, ਫੈਨਜ਼ ਹੋਏ ਨਿਰਾਸ਼
ਟ੍ਰੇਲਰ ਲਾਂਚ ਦੇ ਮੌਕੇ ‘ਤੇ ਬਿਜ਼ੀ ਸ਼ੈਡਿਊਲ ਦੇ ਬਾਵਜੂਦ ਜੌਨ ਨੂੰ ਜਦੋਂ ਇਸ ਜੋੜੇ ਬਾਰੇ ਪਤਾ ਲੱਗਿਆ ਤਾਂ ਉਹ ਦੋਵਾਂ ਨੂੰ ਸਪੈਸ਼ਲ ਮਿਲਣ ਦੇ ਲਈ ਆਇਆ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੌਨ ਅਬ੍ਰਾਹਮ ਕਿੰਨੇ ਪਿਆਰ ਦੇ ਨਾਲ ਇਸ ਜੋੜੇ ਨੂੰ ਮਿਲ ਰਹੇ ਹਨ ।

ਹੋਰ ਪੜ੍ਹੋ : ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ 2’ ਦਾ ਗੀਤ ‘ਤੈਨੂੰ ਲਹਿੰਗਾ’ ਰਿਲੀਜ਼
ਸੋਸ਼ਲ ਮੀਡੀਆ ‘ਤੇ ਅਦਾਕਾਰ ਦੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੇ ਇਸ ਪਿਆਰੇ ਅੰਦਾਜ਼ ਦੀ ਵੀ ਤਾਰੀਫ ਕਰ ਰਹੇ ਹਨ । ਜੌਨ ਅਬ੍ਰਾਹਮ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਬੀਤੇ ਵੀਰਵਾਰ ਨੂੰ ਉਨ੍ਹਾਂ ਦੀ ਫ਼ਿਲਮ ‘ਏਕ ਵਿਲੇਨ ਰਿਟਰਨਸ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ।
ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਕਿਉਂਕਿ ਟ੍ਰੇਲਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਅਰਜੁਨ ਕਪੂਰ ਅਤੇ ਦਿਸ਼ਾ ਪਟਾਨੀ ਵੀ ਨਜ਼ਰ ਆਉਣਗੇ । ਪਰ ਇਹ ਫ਼ਿਲਮ ਲੱਗਦਾ ਹੈ ਕਿ ਸਸਪੈਂਸ ਦੇ ਨਾਲ ਵੀ ਭਰਪੂਰ ਹੋਵੇਗੀ । ਕਿਉਂਕਿ ਇਸ ਫ਼ਿਲਮ ‘ਚ ਵਿਲੇਨ ਕੌਣ ਹੈ ਅਤੇ ਹੀਰੋ ਕੌਣ ਹੈ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲੱਗ ਰਿਹਾ ।
View this post on Instagram