ਬਾਲੀਵੁੱਡ ਅਦਾਕਾਰ ਜਾਨ ਅਬਰਾਹਮ ਨੇ ਪਹਿਲੀ ਵਾਰ ਆਪਣੇ ਬੱਚਿਆਂ ਦੀ ਤਸਵੀਰ ਕੀਤੀ ਸਾਂਝੀ ....!

Written by  Rupinder Kaler   |  November 21st 2019 04:09 PM  |  Updated: November 21st 2019 04:09 PM

ਬਾਲੀਵੁੱਡ ਅਦਾਕਾਰ ਜਾਨ ਅਬਰਾਹਮ ਨੇ ਪਹਿਲੀ ਵਾਰ ਆਪਣੇ ਬੱਚਿਆਂ ਦੀ ਤਸਵੀਰ ਕੀਤੀ ਸਾਂਝੀ ....!

ਬਾਲੀਵੁੱਡ ਅਦਾਕਾਰ ਜਾਨ ਅਬਰਾਹਮ ਏਨੀਂ ਦਿਨੀਂ ਆਪਣੀ ਫ਼ਿਲਮ ਪਾਗਲਪੰਤੀ ਕਰਕੇ ਕਾਫੀ ਸੁਰਖੀਆਂ ਵਿੱਚ ਹੈ । ਲੰਮੇ ਸਮੇਂ ਤੋਂ ਬਾਅਦ ਜਾਨ ਕਿਸੇ ਕਮੇਡੀ ਫ਼ਿਲਮ ਵਿੱਚ ਦਿਖਾਈ ਦੇਣ ਜਾ ਰਹੇ ਹਨ । ਇਸ ਤੋਂ ਬਾਅਦ ਜਾਨ ਕਈ ਫ਼ਿਲਮਾਂ ਵਿੱਚ ਨਜ਼ਰ ਆਉਣਗੇ । ਇਹ ਸਾਰੀਆਂ ਫ਼ਿਲਮਾਂ ਮਨੋਰੰਜਨ ਨਾਲ ਭਰਪੂਰ ਹੋਣਗੀਆਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਨ ਅਬਰਾਹਮ ਨੂੰ ਮੋਟਰਸਾਈਕਲਾਂ ਦਾ ਬਹੁਤ ਸ਼ੌਂਕ ਹੈ ।

https://www.instagram.com/p/B44gm6Zlb0b/

ਉਹ ਕਈ ਵਾਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਸ ਸ਼ੌਂਕ ਦਾ ਖੁਲਾਸਾ ਕਰ ਚੁੱਕੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਮੋਟਰਸਾਈਕਲਾਂ ਦੀ ਨੁੰਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/BnJRIidnhIZ/

ਜਾਨ ਨੇ ਇਸ ਵੀਡੀਓ ਦੀ ਕੈਪਸ਼ਨ ਵਿੱਚ ਆਪਣੇ ਛੇ ਮੋਟਰਸਾਈਕਲਾਂ ਨੂੰ ਆਪਣੇ ਛੇ ਬੱਚੇ ਕਿਹਾ ਹੈ । ਉਹਨਾਂ ਦੀ ਕੁਲੈਕਸ਼ਨ ਵਿੱਚ Kawasaki Ninja ZX 14R, Aprilia RSV4, Yamaha R1, Ducati Panigale V4, MV Augusta F3 800 ,  Yamaha VMax ਮੋਟਰਸਾਈਕਲ ਸ਼ਾਮਿਲ ਹਨ । ਬਾਈਕ ਪ੍ਰਤੀ ਉਹਨਾਂ ਦਾ ਪ੍ਰੇਮ ਏਨਾਂ ਹੈ ਕਿ ਉਹ ਛੇਤੀ ਹੀ ਇੱਕ ਬਾਈਕਰ ਦੇ ਤੌਰ ਤੇ ਫ਼ਿਲਮ ਵਿੱਚ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ।

https://www.instagram.com/p/B5FUuYGFKo5/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network