ਫ਼ਿਲਮ ਖ਼ਤਰੇ ਦਾ ਘੁੱਗੂ ‘ਚ ਜੋਰਡਨ ਸੰਧੂ ਨਾਲ ਨਜ਼ਰ ਆਵੇਗੀ ਇਹ ਅਦਾਕਾਰਾ

Written by  Lajwinder kaur   |  March 01st 2019 01:02 PM  |  Updated: March 01st 2019 01:02 PM

ਫ਼ਿਲਮ ਖ਼ਤਰੇ ਦਾ ਘੁੱਗੂ ‘ਚ ਜੋਰਡਨ ਸੰਧੂ ਨਾਲ ਨਜ਼ਰ ਆਵੇਗੀ ਇਹ ਅਦਾਕਾਰਾ

ਪੰਜਾਬ ਦੀ ਸੋਹਣੀ ਤੇ ਮਲਟੀ ਟੈਲੇਂਟਿਡ ਗਾਇਕਾ ਤੇ ਅਦਾਕਾਰ ਦਿਲਜੋਤ ਜੋ ਕਿ ਬਹੁਤ ਜਲਦ ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਨਾਲ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਇਸ ਦੀ ਜਾਣਕਾਰੀ ਦਿਲਜੋਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟਰ ਪਾ ਕੇ ਦਿੱਤੀ ਹੈ। ਦਿਲਜੋਤ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ...ਤੁਹਾਨੂੰ ਸਭ ਨੂੰ ਬਹੁਤ ਪਸੰਦ ਆਵੇਗੀ..ਰਿਲੀਜ਼ ਡੇਟ ਤੇ ਹੋਰ ਅਪਡੇਟਸ ਵੀ ਜਲਦੀ ਹੀ ਸਾਂਝੀ ਕਰਾਂਗੀ’ ਇਸ ਨਾਲ ਹੀ ਉਹਨਾਂ ਨੇ ਜੋਰਡਨ ਸੰਧੂ ਨੂੰ ਟੈਗ ਕੀਤਾ ਹੈ।

ਹੋਰ ਵੇਖੋ:‘ਵੈਲੇਨਟਾਈਨ ਡੇਅ’ ‘ਤੇ ਪ੍ਰੀਤ ਹਰਪਾਲ ਲੈ ਕੇ ਆਏ ਨੇ ਰੋਮਾਂਟਿਕ ਗੀਤ, ਦੇਖੋ ਵੀਡੀਓ

ਗੱਲ ਕਰਦੇ ਹਾਂ ਪੋਸਟਰ ਦੀ ਜਿਸ ‘ਚ ਮੂਵੀ ਦਾ ਨਾਮ ‘ਖ਼ਤਰੇ ਦਾ ਘੁੱਗੂ’ ਦੱਸਿਆ ਹੋਇਆ ਹੈ। ਇਸ ਮੂਵੀ ‘ਚ ਮੁੱਖ ਭੂਮਿਕਾ ‘ਚ ਜੋਰਡਨ ਸੰਧੂ ਤੇ ਦਿਲਜੋਤ ਨਜ਼ਰ ਆਉਣਗੇ ਤੇ ਉਹਨਾਂ ਦੇ ਨਾਲ ਬੀ.ਐੱਨ ਸ਼ਰਮਾ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਇਹ ਮੂਵੀ ਕਾਮੇਡੀ ਜ਼ੋਨਰ ਦੀ ਹੋਵੇਗੀ। ਖ਼ਤਰੇ ਦਾ ਘੁੱਗੂ ਨੂੰ ਅਨੰਤਾ ਫ਼ਿਲਮਸ ਵੱਲੋਂ ਪ੍ਰੇਜੈਂਟਸ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਸ਼ਿਵਤਾਰ ਸ਼ਿਵ ਤੇ ਅਮਨ ਚੀਮਾ।Jordan Sandhu and Diljot seen in the Punjabi film Khatre da Ghuggu

ਦਿਲਜੋਤ ਨੇ ਇਸ ਤੋਂ ਪਹਿਲਾਂ ਹੈਪੀ ਰਾਏਕੋਟੀ ਦੀ ਮੂਵੀ ਟਸ਼ਨ ‘ਚ ਮੁੱਖ ਨਾਇਕਾ ਦੀ ਭੂਮਿਕਾ ਤੇ ‘ਯਾਰ ਅਣਮੁੱਲੇ 2’ ਤੋਂ ਇਲਾਵਾ ਕਈ ਹੋਰ ਮੂਵੀਆਂ ‘ਚ ਆਪਣੀ ਅਦਾਕਾਰੀ ਪੇਸ਼ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਦੇ ਨਾਲ ਤੇਰੇ ਰੰਗ, ਮੇਰੀ ਮਾਂ ਤੇ ਕਈ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network