ਜੌਰਡਨ ਸੰਧੂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜ਼ਿਆਦਾ ਜੱਚਦੀ’ ਰਿਲੀਜ਼

Written by  Shaminder   |  July 23rd 2021 03:12 PM  |  Updated: July 23rd 2021 03:12 PM

ਜੌਰਡਨ ਸੰਧੂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜ਼ਿਆਦਾ ਜੱਚਦੀ’ ਰਿਲੀਜ਼

ਜੌਰਡਨ ਸੰਧੂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜ਼ਿਆਦਾ ਜੱਚਦੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਨਵਾਬ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਅਭਿਜੀਤ ਬੈਦਵਾਨ ਨੇ । ਗੀਤ ‘ਚ ਈਸ਼ਾ ਸ਼ਰਮਾ ਫੀਮੇਲ ਮਾਡਲ ਦੇ ਤੌਰ ‘ਤੇ ਨਜ਼ਰ ਆ ਰਹੇ ਹਨ ।ਇਸ ਗੀਤ ‘ਚ ਜੱਟ ਦੇ ਰੌਅਬ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਗੱਭਰੂ ਨੇ ਇਲਾਕੇ ‘ਚ ਆਪਣੀ ਠੁੱਕ ਬਣਾਈ ਹੋਈ ਹੈ ।

Jordan Image From Jordan Sandhu And Gurlej Akhtar song

ਹੋਰ ਪੜ੍ਹੋ : ਸਚਿਨ ਆਹੂਜਾ ਦੀ ਜਨਮ ਦਿਨ ਦੀ ਪਾਰਟੀ ਵਿੱਚ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਲਗਵਾਈ ਹਾਜ਼ਰੀ, ਗੀਤ ਸੰਗੀਤ ਨਾਲ ਸਜਾਈ ਮਹਿਫ਼ਲ 

Jordan Sandhu Image From Jordan Sandhu And Gurlej Akhtar song

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੌਰਡਨ ਸੰਧੂ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Jordan. Image From Jordan Sandhu And Gurlej Akhtar song

ਗੁਰਲੇਜ ਅਖਤਰ ਅਤੇ ਜੌਰਡਨ ਸੰਧੂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗੀਤਾਂ ਦੇ ਨਾਲ –ਨਾਲ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network