ਜੌਰਡਨ ਸੰਧੂ ਨੇ ਸ਼ੇਅਰ ਕੀਤੀਆਂ ਜਨਮਦਿਨ ਦੀਆਂ ਤਸਵੀਰਾਂ, ਦੋਸਤਾਂ ਨੇ ਕੁਝ ਇਸ ਤਰ੍ਹਾਂ ਖ਼ਾਸ ਬਣਾਇਆ ਦਿਨ

Written by  Lajwinder kaur   |  July 13th 2020 12:07 PM  |  Updated: July 13th 2020 12:07 PM

ਜੌਰਡਨ ਸੰਧੂ ਨੇ ਸ਼ੇਅਰ ਕੀਤੀਆਂ ਜਨਮਦਿਨ ਦੀਆਂ ਤਸਵੀਰਾਂ, ਦੋਸਤਾਂ ਨੇ ਕੁਝ ਇਸ ਤਰ੍ਹਾਂ ਖ਼ਾਸ ਬਣਾਇਆ ਦਿਨ

ਪੰਜਾਬੀ ਗਾਇਕ ਜੌਰਡਨ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ।

ਹੋਰ ਵੇਖੋ: Tik Tok ਬੈਨ ਹੋਣ ਤੋਂ ਬਾਅਦ ਟਿਕਟੌਕ ਸਟਾਰ ਨੂਰ ਦਾ ਆਇਆ ਪਹਿਲਾ ਹਾਸੇ ਵਾਲਾ ਵੀਡੀਓ, ਛਾਇਆ ਸੋਸ਼ਲ ਮੀਡੀਆ ‘ਤੇ

ਤਸਵੀਰਾਂ ‘ਚ ਉਹ ਆਪਣੇ ਦੋਸਤਾਂ ਦੇ ਨਾਲ ਨਜ਼ਰ ਆ ਰਹੇ ਨੇ । ਦੋਸਤਾਂ ਨੇ ਕੇਕ ਦੇ ਨਾਲ ਜੌਰਡਨ ਸੰਧੂ ਨੂੰ ਜਨਮ ਦਿਨ ਦਾ ਸਰਪ੍ਰਾਈਜ਼ ਦਿੱਤਾ ਹੈ । ਤਸਵੀਰਾਂ ‘ਚ ਉਹ ਕੇਕ ਕੱਟ ਦੇ ਹੋਏ ਨਜ਼ਰ ਆ ਰਹੇ ਨੇ । ਜੌਰਡਨ ਸੰਧੂ ਨੇ ਇੱਕ ਫੋਟੋ ਸ਼ੇਅਰ ਕਰਕੇ ਸਭ ਦਾ ਧੰਨਵਾਦ ਵੀ ਕੀਤਾ ਹੈ । ਫੈਨਜ਼ ਤੇ ਪੰਜਾਬੀ ਕਲਾਕਾਰ ਕਮੈਂਟਸ ਕਰਕੇ ਜੌਰਡਨ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

 ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਦੌਜ਼ ਇਵਨਿੰਗ’ ਮਸ਼ੂਹਰ, ਪੀਕੌਕ, ਸਟਾਰ ਪੁੱਤ, ਜੱਟੀਏ ਨੀ, ਤੀਜੇ ਵੀਕ, ਹੈਂਡਸਮ ਜੱਟਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਉਹ ਗਾਇਕੀ ਦੇ ਨਾਲ ਅਦਾਕਾਰੀ ‘ਚ ਵਾਹ ਵਾਹੀ ਖੱਟ ਰਹੇ ਨੇ । ਜੀ ਹਾਂ ਉਹ ਅਖੀਰਲੀ ਵਾਰ ‘ਖ਼ਤਰੇ ਦਾ ਘੁੱਗੂ’ ਫ਼ਿਲਮ ‘ਚ ਅਦਾਕਾਰਾ ਦਿਲਜੋਤ ਦੇ ਨਾਲ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network