ਜੌਰਡਨ ਸੰਧੂ ਤੇ ਦਿਲਜੋਤ ਦੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  December 22nd 2019 10:50 AM  |  Updated: December 22nd 2019 10:52 AM

ਜੌਰਡਨ ਸੰਧੂ ਤੇ ਦਿਲਜੋਤ ਦੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਗਾਇਕ ਜੌਰਡਨ ਸੰਧੂ ਤੇ ਅਦਾਕਾਰਾ ਦਿਲਜੋਤ ਦੀ ਆਉਣ ਵਾਲੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਟਰਲੇਰ ਦੀ ਗੱਲ ਕਰੀਏ ਤਾਂ ਉਹ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ ਪੋਟ ਕਰ ਰਿਹਾ ਹੈ। ਟਰੇਲਰ ‘ਚ ਕਾਮੇਡੀ ਤੋਂ ਇਲਾਵਾ ਵਹਿਮਾ ਭਰਮਾਂ ‘ਚ ਫੱਸੇ ਲੋਕਾਂ ਉੱਤੇ ਵਿਅੰਗ ਵੀ ਕੀਤਾ ਗਿਆ ਹੈ। ਟਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਵੇਂ ਵਹਿਮ-ਭਰਮਾਂ ‘ਚ ਫਸੇ ਲੋਕ ਕਾਮਯਾਬੀ ਪ੍ਰਾਪਤ ਕਰਨ ਲਈ ਪਾਖੰਡੀ ਤੇ ਜਾਦੂ ਟੂਣੇ ਕਰਨ ਵਾਲਿਆਂ ਦੇ ਜਾਲ ‘ਚ ਫੱਸ ਜਾਂਦੇ ਹਨ। ਇਹ ਫ਼ਿਲਮ ਕਾਮੇਡੀ ਦੇ ਨਾਲ ਸਮਾਜਿਕ ਸੁਨੇਹਾ ਵੀ ਦਿੰਦੀ ਹੋਈ ਨਜ਼ਰ ਆਵੇਗੀ।

ਹੋਰ ਵੇਖੋ:ਸਾਨੀਆ ਮਿਰਜ਼ਾ ਦੀ ਭੈਣ ਅਨਮ ਤੇ ਅਸਦ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਜੇ ਗੱਲ ਕਰੀਏ ਫ਼ਿਲਮ ਦੇ ਕਿਰਦਾਰਾਂ ਦੀ ਤਾਂ ਉਸ ‘ਚ ਗਾਇਕ ਤੋਂ ਹੀਰੋ ਬਣੇ ਜੌਰਡਨ ਸੰਧੂ ਫਤਿਹ ਨਾਂਅ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ਤੇ ਅਦਾਕਾਰਾ ਦਿਲਜੋਤ ਮੀਤ ਨਾਂਅ ਦੇ ਕਿਰਦਾਰ ‘ਚ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਫ਼ਿਲਮ ‘ਚ ਬੀ.ਐੱਨ ਸ਼ਰਮਾ, ਅਨੀਤਾ ਸ਼ਬਦੀਸ਼, ਨੀਤੂ ਪੰਧੇਰ, ਵਿਜੈ ਟੰਡਨ, ਪ੍ਰਕਾਸ਼ ਗਾਧੂ ਸਮੇਤ ਹੋਰ ਕਈ ਵੱਡੇ ਚਿਹਰੇ ਨਜ਼ਰ ਆ ਰਹੇ ਹਨ। ਟਰੇਲਰ ਨੂੰ ਦ ਪੰਜਾਬੀ ਟਿਉਨ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ ਨੂੰ ਸ਼ਿਵਤਾਰ ਸ਼ਿਵ ਤੇ ਅਮਨ ਚੀਮਾ ਨੇ ਨਿਰਦੇਸ਼ਿਤ ਕੀਤਾ ਹੈ ਤੇ ਇਸ ਫ਼ਿਲਮ ਨੂੰ ਅਮਨ ਚੀਮਾ ਪ੍ਰੋਡਿਊਸ ਕਰ ਰਹੇ ਹਨ । ਇਸ ਫ਼ਿਲਮ ਵਿੱਚ ਮਨੋਰੰਜਨ ਦਾ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ। ‘ਖ਼ਤਰੇ ਦਾ ਘੁੱਗੂ’ ਅਗਲੇ ਸਾਲ 17 ਜਨਵਰੀ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network