ਜੌਰਡਨ ਸੰਧੂ ਕਰ ਰਹੇ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਮਦਦ, ਵੀਡੀਓ ਕੀਤਾ ਸਾਂਝਾ

Written by  Shaminder   |  March 31st 2020 12:48 PM  |  Updated: March 31st 2020 12:48 PM

ਜੌਰਡਨ ਸੰਧੂ ਕਰ ਰਹੇ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਮਦਦ, ਵੀਡੀਓ ਕੀਤਾ ਸਾਂਝਾ

ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਅੰਮ੍ਰਿਤਸਰ ਸਥਿਤ ਆਪਣੇ ਪਿੰਡ ‘ਚ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਤਕਸੀਮ ਕਰ ਰਹੇ ਹਨ । ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਆਪਣੇ ਪਿੰਡ ਉਦਰ ‘ਚ ਲੋੜਵੰਦ ਪਰਿਵਾਰਾਂ ਦੀ ਸੇਵਾ, ਆਓ ਸਾਰੇ ਅਰਦਾਸ ਕਰੀਏ ਕਿ ਸਭ ਛੇਤੀ ਠੀਕ ਹੋ ਜਾਵੇ ਤੇ ਕੋਈ ਵੀ ਦੁੱਖ ਦੀ ਘੜੀ ‘ਚ ਕੋਈ ਵੀ ਭੁੱਖਾ ਨਾ ਸੌਂਵੇ।

ਹੋਰ ਵੇਖੋ:ਜ਼ਿੰਦਗੀ ‘ਚ ਇਨ੍ਹਾਂ ਤਿੰਨ ਚੀਜ਼ਾਂ ਤੋਂ ਬਗੈਰ ਜਿਉਣਾ ਮੁਸ਼ਕਿਲ ਲੱਗਦਾ ਹੈ ਜੌਰਡਨ ਸੰਧੂ ਨੂੰ !

https://www.instagram.com/p/B-Wgbjrh8zr/

ਧੰਨਵਾਦ ਪੰਜਾਬ ਪੁਲਿਸ ਵੱਲੋਂ ਸਾਥ ਦੇਣ ਲਈ ।ਕਮਿਸ਼ਨਰ ਅੰਮ੍ਰਿਤਸਰ ਸ੍ਰ. ਸੁਖਚੈਨ ਸਿੰਘ ਗਿੱਲ ਅਤੇ ਡੀਐੱਸਪੀ ਜੀਐੱਸ ਸਹੋਤਾ ਜੀ”। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ‘ਚ 21 ਦਿਨ ਦਾ ਲਾਕ ਡਾਊਨ ਹੈ ਅਤੇ ਲੋਕ ਆਪਣੇ ਘਰਾਂ ‘ਚ ਹੀ ਸਮਾਂ ਗੁਜ਼ਾਰ ਰਹੇ ਨੇ ।

https://www.instagram.com/p/B9oyKudh2-R/

ਪਰ ਇਸ ਲਾਕ ਡਾਊਨ ਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਸਮਾਜ ਦੇ ਗਰੀਬ ਤਬਕੇ ਨੂੰ, ਜਿਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਖੜੀ ਹੋ ਗਈ ਹੈ ।ਅਜਿਹੇ ‘ਚ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸੈਲੀਬ੍ਰੇਟੀਜ਼ ਵੀ ਇਨ੍ਹਾਂ ਗਰੀਬ ‘ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ।ਗਿੱਪੀ ਗਰੇਵਾਲ, ਹਰਜੀਤ ਹਰਮਨ, ਐਮੀ ਵਿਰਕ ਸਣੇ ਕਈ ਸਿਤਾਰਿਆਂ ਨੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਹੈ ਅਤੇ ਹੁਣ ਜੌਰਡਨ ਸੰਧੂ ਵੀ ਆਪਣੇ ਪਿੰਡ ‘ਚ ਲੋਕਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network