ਜੌਰਡਨ ਸੰਧੂ ਆਪਣੇ ਨਵੇਂ ਪੰਜਾਬੀ ਗੀਤ ‘ABOUT ME’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

Written by  Lajwinder kaur   |  September 16th 2020 05:49 PM  |  Updated: September 16th 2020 05:49 PM

ਜੌਰਡਨ ਸੰਧੂ ਆਪਣੇ ਨਵੇਂ ਪੰਜਾਬੀ ਗੀਤ ‘ABOUT ME’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

ਪੰਜਾਬੀ ਗਾਇਕ ਜੌਰਡਨ ਸੰਧੂ ਕਾਫੀ ਸਮੇਂ ਦੇ ਬਾਅਦ  ਨਵਾਂ ਪੰਜਾਬੀ ਗੀਤ ਲੈ ਕੇ ਆਏ ਨੇ । ਜੌਰਡਨ ਦੇ ਚਾਹੁਣ ਵਾਲੇ ਉਨ੍ਹਾਂ ਦੇ ਗੀਤਾਂ ਦੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ ।

jordan sandhu about me

ABOUT ME’ ਟਾਈਟਲ ਦੇ ਹੇਠ ਉਹ ਨਵਾਂ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ । ਇਸ ਗੀਤ ਨੂੰ ਜੌਰਡਨ ਸੰਧੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

jordan sandhu with punjabi artist

ਦੱਸ ਦਈਏ ਇਸ ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਤੇ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ । Bhindder burj ਵੱਲੋਂ ਇਸ ਗੀਤ ਦਾ ਸ਼ਾਨਦਾਰ ਵੀਡੀਓ ਡਾਇਰੈਕਟ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੌਰਡਨ ਸੰਧੂ ਤੇ ਕਈ ਹੋਰ ਪੰਜਾਬੀ ਕਲਾਕਾਰ ।

about me sang by jordan sandhu

ਇਸ ਗੀਤ ਨੂੰ B Major ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੁੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਜੌਰਡਨ ਸੰਧੂ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network