Advertisment

ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਜੌਰਡਨ ਸੰਧੂ ਆਪਣੇ ਨਵੇਂ ਗੀਤ ‘THOSE EVENINGS’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

author-image
By Lajwinder kaur
New Update
ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਜੌਰਡਨ ਸੰਧੂ ਆਪਣੇ ਨਵੇਂ ਗੀਤ ‘THOSE EVENINGS’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਜੌਰਡਨ ਸੰਧੂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ‘ਦੌਜ਼ ਇਵਨਿੰਗ’ (THOSE EVENINGS) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਨੇ । ਇਹ ਗੀਤ ਸੈਡ ਜ਼ੌਨਰ ਦਾ ਹੈ ਜਿਸ ਨੂੰ ਜੌਰਡਨ ਸੰਧੂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਉਨ੍ਹਾਂ ਨੇ ਇੱਕ ਮਹਿਬੂਬ ਦੇ ਪੱਖ ਤੋਂ ਗਾਇਆ ਹੈ ਜਿਸ ਨੂੰ ਪਿਆਰ ‘ਚ ਧੋਖਾ ਹਾਸਿਲ ਹੋਇਆ ਹੈ ।
Advertisment
ਹੋਰ ਵੇਖੋ:ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਬੋਹੇਮੀਆ ਆਪਣੇ ਨਵੇਂ ਗੀਤ ‘Phir Ek Tera Pyar’ ਦੇ ਨਾਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਬੰਟੀ ਬੈਂਸ ਦੀ ਕਲਮ ‘ਚੋਂ ਨਿਕਲੇ ਨੇ ਤੇ ਸ਼ਾਨਦਾਰ ਮਿਊਜ਼ਿਕ ‘ਦਾ ਬੌਸ’ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਟੀਮ BBP ਨੇ ਬਣਾਇਆ ਹੈ । ਬ੍ਰੈਂਡ ਬੀ ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਜੇ ਗੱਲ ਕਰੀਏ ਜੌਰਡਨ ਸੰਧੂ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ‘ਚ ਵਾਹ ਵਾਹੀ ਖੱਟ ਰਹੇ ਨੇ । ਜੀ ਹਾਂ ਉਹ ਅਖੀਰਲੀ ਵਾਰ ‘ਖ਼ਤਰੇ ਦਾ ਘੁੱਗੂ’ ਫ਼ਿਲਮ ‘ਚ ਅਦਾਕਾਰਾ ਦਿਲਜੋਤ ਦੇ ਨਾਲ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਮਸ਼ੂਹਰ, ਪੀਕੌਕ, ਸਟਾਰ ਪੁੱਤ, ਜੱਟੀਏ ਨੀ, ਤੀਜੇ ਵੀਕ, ਹੈਂਡਸਮ ਜੱਟਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਕੇ ਸਹਾਇਤਾ ਕਰ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment