ਬਹੁਤ ਜਲਦ ਰੂਬਰੂ ਹੋਵੇਗਾ ‘ਮੁੰਡਾ ਤੈਨੂੰ ਲਾਈਕ ਕਰੇ’

Written by  Lajwinder kaur   |  November 28th 2018 11:45 AM  |  Updated: November 28th 2018 11:45 AM

ਬਹੁਤ ਜਲਦ ਰੂਬਰੂ ਹੋਵੇਗਾ ‘ਮੁੰਡਾ ਤੈਨੂੰ ਲਾਈਕ ਕਰੇ’

ਜੋਰਡਨ ਸੰਧੂ ਵੀ ਪੰਜਾਬੀ ਇੰਡਸਟਰੀ ਦੇ ਉਭਰਦੇ ਹੋਏ ਕਲਾਕਾਰਾਂ ਵਿਚੋਂ ਇੱਕ ਹਨ। ਜਿਹਨਾਂ ਨੇ ਅਪਣੀ ਗਾਇਕੀ ਨਾਲ ਪੰਜਾਬੀ ਇੰਡਸਟਰੀ ‘ਚ  ਵੱਖਰੀ ਪਹਿਚਾਣ ਬਣਾ ਲਈ ਹੈ। ਉਹਨਾਂ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦਾ ਕੀਤਾ ਜਾ ਰਿਹਾ ਹੈ। Munda Tainu Like Kre jordan sandhu  ਹੋਰ ਪੜ੍ਹੋ: ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ‘ਮੰਜੇ ਬਿਸਤਰੇ-2’ ਦੇਖੋ ਵੀਡੀਓ 

ਦੱਸ ਦੇਈਏ ਕਿ ਜੋਰਡਨ ਸੰਧੂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਮੁੱਛ ਫੁੱਟ ਗੱਬਰੂ ਨਾਲ ਕੀਤੀ।ਇਸ ਤੋਂ ਬਾਅਦ ਇਹਨਾਂ ਨੇ ਹੋਰ ਕਈ ਗੀਤ ਜਿਵੇਂ ਅੰਬਰਸਰ ਵਾਲਾ, ਮੋਹਾਲੀ ਵਾਲੀਏ, ਸਰਦਾਰ ਬੰਦੇ, ਇੱਕ ਮਸਤਾਨਾ, ਤੀਜੇ ਵੀਕ, ਹੈਂਡਸਮ ਜੱਟਾ ਵਰਗੇ ਵਧੀਆ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।

ਹਾਂ ਜੀ ਇੱਕ ਵਾਰ ਫੇਰ ਜੋਰਡਨ ਸੰਧੂ ਅਪਣਾ ਨਵੇਂ ਗੀਤ ਮੁੰਡਾ ਤੈਨੂੰ ਲਾਈਕ ਕਰੇ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਅਪਣੇ ਇੰਸਟਾਗ੍ਰਾਮ  ਅਕਾਊਂਟ ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘30 ਨਵੰਬਰ ਨੂੰ #ਮੁੰਡਾ ਤੈਨੂੰ ਲਾਈਕ ਕਰੇ’

https://www.instagram.com/p/Bqtxw3mhEcY/

ਹੋਰ ਪੜ੍ਹੋ: ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ ‘ਚ ਦਿਖਾਈ ਦੇਣਗੇ

ਇਹ ਗੀਤ 30 ਨਵੰਬਰ ਨੂੰ ਰਿਲੀਜ਼ ਹੋਵੇਗਾ ਤੇ ਲੋਕਾਂ ਦਾ ਮਨੋਰੰਜਨ ਕਰੇਗਾ। ਦੱਸ ਦੇਈਏ ਜੋਰਡਨ ਸੰਧੂ ‘ਮੁੰਡਾ ਤੈਨੂੰ ਲਾਈਕ ਕਰੇ’ ਲਈ ਬਹੁਤ ਮਿਹਨਤ ਕਰ ਰਹੇ ਨੇ । ਇਸ ਦਾ ਇੱਕ ਵੀਡਿਓ ਕਲਿੱਪ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਗੀਤ ਦੀ ਮੇਕਿੰਗ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਕੰਪੋਜ ਵੀ ਬੰਟੀ ਬੈਂਸ ਨੇ ਹੀ ਕੀਤਾ ਹੈ । ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਮਿਊਜ਼ਿਕ ਨੇ । ਹੁਣ ਦੇਖਣਾ ਇਹ ਹੋਵੇਗਾ ਕਿ ਸਰੋਤਿਆਂ ਨੂੰ ਇਹ ਗੀਤ ਕਿੰਨਾ ਜ਼ਿਆਦਾ ਪਸੰਦ ਆਉਂਦਾ ਹੈ ਜਾਂ ਨਹੀਂ।

-Ptc Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network