ਫ਼ਿਲਮ 'ਕਾਲਾ ਸ਼ਾਹ ਕਾਲਾ' ਨਾਲ ਐਂਟਰੀ ਕਰਨ ਜਾ ਰਹੇ ਹਨ ਜੋਰਡਨ ਸੰਧੂ ਪੋਲੀਵੁੱਡ ਵਿੱਚ

Written by  Rajan Sharma   |  August 16th 2018 10:08 AM  |  Updated: August 16th 2018 10:08 AM

ਫ਼ਿਲਮ 'ਕਾਲਾ ਸ਼ਾਹ ਕਾਲਾ' ਨਾਲ ਐਂਟਰੀ ਕਰਨ ਜਾ ਰਹੇ ਹਨ ਜੋਰਡਨ ਸੰਧੂ ਪੋਲੀਵੁੱਡ ਵਿੱਚ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਾਇਕ ਜੋਰਡਨ ਸੰਧੂ ਨੇ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਨਾਮ ਖਟਿਆ ਹੈ ਹੁਣ ਉਹ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ| ਤਰਾਂ ਹੁਣ ਸੱਭ ਦੇ ਹਰਮਨ ਪਿਆਰੇ ਪੰਜਾਬੀ ਗਾਇਕ ”ਜੋਰਡਨ ਸੰਧੂ ” jordan sandhu ਵੀ ਪੰਜਾਬੀ ਫ਼ਿਲਮ ਇੰਡਸਟਰੀ  ਵਿੱਚ ਆਪਣਾ ਪਹਿਲਾ ਕਦਮ ਰੱਖ ਚੁੱਕੇ ਹਨ | ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਕਿ ਜਲਦ ਹੀ ਉਹਨਾਂ ਦੀ ਪੰਜਾਬੀ ਫ਼ਿਲਮ "ਕਾਲਾ ਸ਼ਾਹ ਕਾਲਾ" punjabi film ਆ ਰਹੀ ਹੈ | ਇਸ ਫ਼ਿਲਮ 'ਚ ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਜੋਰਡਨ ਸੰਧੂ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ |

https://www.instagram.com/p/BmdtbA5lCQ5/?taken-by=jordansandhu

”ਜੋਰਡਨ ਸੰਧੂ” ਨੇਂ ਆਪਣੀ ਇੰਸਟਾਗ੍ਰਾਮ ਦੇ ਤਿੰਨਾਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਸੱਭ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ " ਤੁਹਾਡੇ ਸਾਰਿਆਂ ਦੇ ਪਿਆਰ ਤੇ ਵਾਹਿਗੁਰੂ ਦੀ ਮਿਹਰ ਸਦਕਾ ਇੰਡਸਟਰੀ ਦੇ ਸੀਨੀਅਰ ਕਲਾਕਾਰਾਂ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ | ਪੂਰੇ ਮਨ ਨਾਲ ਕੰਮ ਕਰਾਂਗਾ ਤੇ ਕਾਫੀ ਕੁਝ ਸਿੱਖਣ ਨੂੰ ਮਿਲੇਗਾ " ਇਹ ਸੀ ਜੀ ਇਹਨਾਂ ਦੀ ਆਉਣ ਵਾਲੀ ਫ਼ਿਲਮ ਦੇ ਬਾਰੇ ਪਰ ਜੇ ਕਰ ਆਪਾਂ ਇਹਨਾਂ ਦੀ ਗਾਇਕੀ ਬਾਰੇ ਗੱਲ ਕਰੀਏ ਤਾਂ ਦੱਸ ਦੇਈਏ ਕਿ ਹਾਲ ਹੀ ਵਿੱਚ ਅਮਰਿੰਦਰ ਗਿੱਲ ਦੀ ਫ਼ਿਲਮ ‘ਅਸ਼ਕੇ’ punjabi film ਦਾ ਗੀਤ “ਹੈਂਡਸੰਮ ਜੱਟਾ” ਰਿਲੀਜ਼ ਹੋਇਆ ਹੈ | ਇਹ ਇੱਕ ਪਾਰਟੀ ਗੀਤ ਹੈ ਜਿਸ ਵਿੱਚ ਬੰਟੀ ਬੈਂਸ, ਹਿਮਾਂਸ਼ੀ ਖੁਰਾਣਾ, ਅਤੇ ਜੋਰਡਨ ਸੰਧੂ jordan sandhu ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ| ਜਿੱਥੇ ਇਸ ਗੀਤ ਨੂੰ ਜੋਰਡਨ ਸੰਧੂ ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਤੇ ਨਾਲ ਹੀ ਕੰਪੋਸ ਵੀ ਉਹਨਾਂ ਵਲੋਂ ਕੀਤਾ ਗਿਆ ਹੈ| ਗੀਤ ਵਿੱਚ ਅਦਾਕਾਰਾ ਹਿਮਾਂਸ਼ੀ ਖੁਰਾਣਾ ਬੇਹੱਦ ਖੂਬਸੂਰਤ ਲੱਗ ਰਹੀ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network