ਪਾਲੀਵੁੱਡ 'ਚ ਹੁਣ 'ਗਿੱਦੜ ਸਿੰਗੀ' ਨਾਲ ਧੁੰਮਾਂ ਪਾਉਣਗੇ ਇਹ ਕਲਾਕਾਰ,ਫਿਲਮ ਦਾ ਪੋਸਟਰ ਜਾਰੀ 

Written by  Shaminder   |  February 18th 2019 11:19 AM  |  Updated: February 18th 2019 12:07 PM

ਪਾਲੀਵੁੱਡ 'ਚ ਹੁਣ 'ਗਿੱਦੜ ਸਿੰਗੀ' ਨਾਲ ਧੁੰਮਾਂ ਪਾਉਣਗੇ ਇਹ ਕਲਾਕਾਰ,ਫਿਲਮ ਦਾ ਪੋਸਟਰ ਜਾਰੀ 

ਪਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਬਣ ਰਹੀਆਂ ਨੇ । ਜਿੱਥੇ ਬਾਈ ਫਰਵਰੀ ਨੂੰ ਹਾਈ ਐਂਡ ਯਾਰੀਆਂ ਰਿਲੀਜ਼ ਹੋਣ ਜਾ ਰਹੀ ਹੈ,ਉੱਥੇ ਹੀ ਹੁਣ ਇੱਕ ਨਵੀਂ ਫ਼ਿਲਮ ਆ ਰਹੀ ਹੈ ਗਿੱਦੜ ਸਿੰਗੀ । ਇਸ ਫ਼ਿਲਮ ਦੀ ਫ੍ਰਸਟ ਲੁੱਕ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀ ਲਿਖਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਵੀ ਅੱਜ ਤੋਂ ਹੀ ਸ਼ੁਰੂ ਹੋਣ ਜਾ ਰਹੀ ਹੈ ।

ਹੋਰ ਵੇਖੋ :ਗੁਰਨਾਮ ਭੁੱਲਰ ਦੀ ਫ਼ਿਲਮ ਗੁੱਡੀਆਂ ਪਟੋਲੇ ਦਾ ਟਾਈਟਲ ਟਰੈਕ ਰਿਲੀਜ਼, ਦੇਖੋ ਵੀਡਿਓ

https://www.instagram.com/p/Bt-6Bk-BFmB/

ਇਸ ਫ਼ਿਲਮ 'ਚ ਰੁਬੀਨਾ ਬਾਜਵਾ ਜੋਰਡਨ ਸੰਧੂ,ਰਵਿੰਦਰ ਗਰੇਵਾਲ,ਸਾਨਵੀ ਧੀਮਾਨ ਅਤੇ ਕਰਨ ਮਹਿਤਾ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਖੁਲਾਸਾ ਅਜੇ ਨਹੀਂ ਹੋ ਸਕਿਆ ਹੈ । ਪਰ ਫ਼ਿਲਮ ਦੇ ਨਾਂਅ ਤੇ ਗੌਰ ਕੀਤਾ ਜਾਏ ਤਾਂ ਪੰਜਾਬੀਆਂ ਵੱਲੋਂ ਗਿੱਦੜਸਿੰਗੀ ਨੂੰ ਬਹੁਤ ਹੀ ਲੱਕੀ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਗਿੱਦੜ ਸਿੰਗੀ ਕਿਸੇ ਦੇ ਵੀ ਵਿਗੜੇ ਕੰਮ ਬਣਾ ਦਿੰਦੀ ਹੈ ।

ਹੋਰ ਵੇਖੋ:ਤਿੰਨ ਗਾਇਕਾਂ ਦੀ ਤਿੱਕੜੀ ‘ਹਾਈ ਐਂਡ ਯਾਰੀਆਂ’ ‘ਚ ਕੀ ਕਰ ਪਾਵੇਗੀ ਕਮਾਲ, ਕਮੈਂਟ ਕਰਕੇ ਦੱਸੋ

jordan sandhu jordan sandhu

ਅਜਿਹਾ ਮੰਨਿਆ ਜਾਂਦਾ ਹੈ ਕਿ ਕੋਰਟ ਕਚਹਿਰੀ ਦੇ ਕੰਮ ਸਿਰੇ ਚੜਾਉਣੇ ਹੋਣ ਤਾਂ ਕੋਲ ਗਿੱਦੜ ਸਿੰਗੀ ਰੱਖਣੀ ਚਾਹੀਦੀ ਹੈ । ਪਰ ਰੁਬੀਨਾ ਬਾਜਵਾ ਅਤੇ ਜੋਰਡਨ ਸੰਧੂ ਦੀ ਇਹ ਗਿੱਦੜ ਸਿੰਗੀ ਕਿਸ ਤਰ੍ਹਾਂ ਦਾ ਕਮਾਲ ਕਰੇਗੀ । ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰ ਫ਼ਿਲਮ ਦਾ ਨਾਂਅ ਬਹੁਤ ਹੀ ਰੋਚਕ ਹੈ ਜੋ ਪੰਜਾਬ ਦੇ ਲੋਕਾਂ 'ਚ ਬਹੁਤ ਹੀ ਹਰਮਨ ਪਿਆਰੀ ਅਤੇ ਕ੍ਰਿਸ਼ਮਾਈ ਹੈ ।

rubina bajwa rubina bajwa

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network