ਵਿਆਹ ਦੇ ਬੰਧਨ ‘ਚ ਬੱਝੇ ਜੌਰਡਨ ਸੰਧੂ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | January 21, 2022

ਪੰਜਾਬੀ ਗਾਇਕ ਜੌਰਡਨ ਸੰਧੂ (Jordan Sandhu) ਵਿਆਹ (Wedding)  ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਅਤੇ ਅਪਡੇਟਸ ਅਸੀਂ ਤੁਹਾਨੂੰ ਲਗਾਤਾਰ ਦੇ ਰਹੇ ਹਾਂ ।ਜੌਰਡਨ ਸੰਧੂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ ।ਜਿਸ ‘ਚ ਉਹ ਆਪਣੀ ਲਾੜੀ ਦੇ ਨਾਲ ਫੇਰੇ ਲੈ ਰਹੇ ਹਨ । ਫੁੱਲਾਂ ਨਾਲ ਸੱਜੀ ਵ੍ਹਾਈਟ ਰੰਗ ਦੀ ਗੱਡੀ ‘ਚ ਸਵਾਰ ਜੌਰਡਨ ਸੰਧੂ ਕਲਗੀ ਸਜਾ ਕੇ ਆਪਣੀ ਲਾੜੀ ਨੂੰ ਵਿਆਹੁਣ ਲਈ ਗਏ ਸਨ । ਨਵੀਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ‘ਚ ਜੌਰਡਨ ਸੰਧੂ ਲਾਵਾਂ ਲੈ ਰਹੇ ਹਨ ।

ਹੋਰ ਪੜ੍ਹੋ : ਮੌਨੀ ਰਾਏ ਇਸ ਦਿਨ ਕਰਵਾਉਣ ਜਾ ਰਹੀ ਵਿਆਹ, ਮਹਿਮਾਨਾਂ ਦੀ ਲਿਸਟ ‘ਚ ਕੀਤਾ ਗਿਆ ਬਦਲਾਅ

ਵਿਆਹ ਤੋਂ ਬਾਅਦ ਗਾਇਕ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੌਰਡਨ ਸੰਧੂ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਰੈਡ ਕਲਰ ਦੀ ਦਸਤਾਰ ਸਜਾਈ ਹੋਈ ਹੈ ਅਤੇ ਬੜੇ ਹੀ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਜੌਰਡਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਗਾਇਕ ਨੇ ਕੁਝ ਵੀਡੀਓਜ਼ ਆਪਣੇ ਇੰਸਟਾਗਰਾਮ ਸਟੋਰੀ ‘ਚ ਸਾਂਝੇ ਕੀਤੇ ਸਨ ।

ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆਏ ਸਨ । ਜਿਸ ‘ਚ ਉਸ ਦੇ ਵਿਆਹ ‘ਚ ਮਨਮੋਹਨ ਵਾਰਿਸ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਦੇ ਨਜ਼ਰ ਆਏ । ਇਸ ਦੇ ਨਾਲ ਹੀ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ ਸਣੇ ਕਈ ਗਾਇਕ ਜੌਰਡਨ ਦੇ ਵਿਆਹ ‘ਚ ਪਹੁੰਚੇ ਹੋਏ ਹਨ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ । ਬੀਤੇ ਦਿਨ ਵੀ ਜੌਰਡਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ । ਜਿਨ੍ਹਾਂ ਵਿੱਚ ਗਾਇਕ ਜੌਰਡਨ ਸੰਧੂ ਨੂੰ ਸਗਨ ਲੱਗ ਰਿਹਾ ਸੀ।

 

You may also like