ਇਸ ਮੰਜੇ ’ਤੇ ਸੌਣ ਲਈ ਲੋਕ ਲਗਾਉਂਦੇ ਸਨ ਬੋਲੀ, ਅਦਾਕਾਰ ਰਾਜਿੰਦਰ ਕੁਮਾਰ ਨਾਲ ਜੁੜੀ ਹੈ ਕਹਾਣੀ

Written by  Rupinder Kaler   |  April 22nd 2020 01:49 PM  |  Updated: April 22nd 2020 01:49 PM

ਇਸ ਮੰਜੇ ’ਤੇ ਸੌਣ ਲਈ ਲੋਕ ਲਗਾਉਂਦੇ ਸਨ ਬੋਲੀ, ਅਦਾਕਾਰ ਰਾਜਿੰਦਰ ਕੁਮਾਰ ਨਾਲ ਜੁੜੀ ਹੈ ਕਹਾਣੀ

ਅਦਾਕਾਰ ਬਣਨ ਦਾ ਸੁਫ਼ਨਾ ਲੈ ਕੇ ਬਹੁਤ ਸਾਰੇ ਅਦਾਕਾਰ ਮੁੰਬਈ ਆਉਂਦੇ ਹਨ । ਜਦੋਂ ਕੋਈ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਨਾਲ ਜੁੜੀਆਂ ਛੋਟੀਆਂ ਚੀਜ਼ਾਂ ਵੀ ਮਸ਼ਹੂਰ ਹੋ ਜਾਂਦੀਆਂ ਹਨ । ਇਸ ਸਭ ਦੇ ਚਲਦੇ ਤੁਹਾਨੂੰ ਅਸੀਂ ਇੱਕ ਕਿੱਸਾ ਦੱਸਾਂਗੇ । ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ 50 ਦੇ ਦਹਾਕੇ ਵਿੱਚ ਰਾਜਿੰਦਰ ਕੁਮਾਰ ਅਦਾਕਾਰ ਬਣਨ ਲਈ ਮੁੰਬਈ ਦੇ ਬਾਂਦਰਾ ਸਟੇਸ਼ਨ ’ਤੇ ਪਹੁੰਚੇ ਸਨ । ਸਟੇਸ਼ਨ ਦੇ ਕੋਲ ਹੀ ਇੱਕ ਪੁਰਾਣੀ ਬਿਲਡਿੰਗ ਵਿੱਚ ਇੱਕ ਹੋਟਲ ਸੀ ।

https://www.instagram.com/p/B_QRdOqBNWF/

ਇਸ ਦੇ ਬਾਹਰ ਲਿਖਿਆ ਸੀ ਇੱਥੇ ਉਹਨਾਂ ਲੋਕਾਂ ਨੂੰ ਹੀ ਕਮਰਾ ਮਿਲੇਗਾ ਜਿਹੜੇ ਐਕਟਰ ਬਣਨ ਲਈ ਆਏ ਹਨ । ਇਸ ਗੈਸਟ ਹਾਊਸ ਦਾ ਨਾਂਅ ਸੀ ਬੰਬੇ ਗੈਸਟ ਹਾਊਸ । ਕਹਿੰਦੇ ਹਨ ਕਿ ਸਟਰਗਲ ਦੇ ਦਿਨਾਂ ਵਿੱਚ ਇਸ ਹੋਟਲ ਵਿੱਚ ਧਰਮਿੰਦਰ ਤੋਂ ਲੈ ਕੇ ਰਾਜ ਕੁਮਾਰ ਤੱਕ ਦੇ ਅਦਾਕਾਰ ਠਹਿਰੇ ਸਨ ਤੇ ਸਟਾਰ ਬਣੇ ਸਨ । ਰਾਜਿੰਦਰ ਕੁਮਾਰ ਵੀ ਇਸ ਹੋਟਲ ਵਿੱਚ ਠਹਿਰੇ ਸਨ ਤੇ ਆਡੀਸ਼ਨ ਦੇਣ ਲਈ ਜਾਂਦੇ ਸਨ ।

https://www.instagram.com/p/B-ooYj8BSBN/

ਕੁਝ ਦਿਨਾਂ ਬਾਅਦ ਹੀ ਰਾਜਿੰਦਰ ਕੁਮਾਰ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਤੇ ਉਹ ਸੁਪਰ ਸਟਾਰ ਬਣ ਗਏ । ਲੋਕ ਉਹਨਾਂ ਨੂੰ ਪਿਆਰ ਨਾਲ ਜੁਬਲੀ ਕੁਮਾਰ ਕਹਿੰਦੇ ਸਨ ਕਿਉਂਕਿ ਉਨ੍ਹਾਂ ਦੀ ਹਰ ਫ਼ਿਲਮ 25 ਹਫ਼ਤੇ ਥਿਏਟਰ ਵਿੱਚ ਚੱਲਦੀ ਸੀ । ਹੁਣ ਜਦੋਂ ਰਾਜਿੰਦਰ ਕੁਮਾਰ ਸੁਪਰਸਟਾਰ ਬਣ ਗਏ ਤਾਂ ਹੋਟਲ ਦਾ ਉਹ ਮੰਜਾ ਵੀ ਮਸ਼ਹੂਰ ਹੋ ਗਿਆ ਜਿਸ ’ਤੇ ਰਾਜਿੰਦਰ ਕੁਮਾਰ ਸੌਂਦੇ ਸਨ ।

ਦਰਅਸਲ ਹੋਟਲ ਦੇ ਏਜੰਟ ਫੁੱਕੜ ਭਾਈ ਨੇ ਇਹ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਸ ਮੰਜੇ ’ਤੇ ਸੌਣ ਨਾਲ ਰਾਜਿੰਦਰ ਕੁਮਾਰ ਸੁਪਰ ਸਟਾਰ ਬਣਿਆ ਹੈ । ਇਸ ਵਜ੍ਹਾ ਕਰਕੇ ਕੋਈ ਵੀ ਸਟਰਗਲ ਕਰਨ ਵਾਲਾ ਐਕਟਰ ਮੁੰਬਈ ਆਉਂਦਾ ਤਾਂ ਉਹ ਇਸ ਮੰਜੇ ਨੂੰ ਕਿਰਾਏ ’ਤੇ ਲੈਣ ਲਈ ਤਰਲੇ ਕੱਢਦਾ । ਇਹ ਫੰਡਾ ਏਨਾਂ ਮਸ਼ਹੂਰ ਹੋਇਆ ਕਿ ਲੋਕ ਇਸ ਮੰਜੇ ਲਈ ਵੱਧ ਪੈਸੇ ਦੇਣ ਲਈ ਵੀ ਤਿਆਰ ਰਹਿੰਦੇ ।

https://www.instagram.com/p/B9goi7YBmVW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network