
ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਇਨ੍ਹੀਂ ਦਿਨੀਂ ਨਿਕਿਤਾ ਦੱਤਾ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਵਿੱਚ ਹਨ। ਦੋਹਾਂ ਨੂੰ ਕਈ ਵਾਰ ਇੱਕਠੇ ਸਪਾਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਸਕਦੇ ਹਨ। ਹੁਣ ਮੁੜ ਇੱਕ ਵਾਰ ਫੇਰ ਜੁਬਿਨ ਤੇ ਨਿਕਿਤਾ ਦੱਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਬਹੁਤ ਹੈਰਾਨ ਹਨ।

ਦੱਸ ਦਈਏ ਕਿ ਜੁਬਿਨ ਨੌਟਿਆਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਨਿਕਿਤਾ ਦੱਤਾ ਨਾਲ ਨਜ਼ਰ ਆ ਰਹੇ ਹਨ।ਤਸਵੀਰਾਂ ਦੇ ਕੈਪਸ਼ਨ 'ਚ ਜੁਬਿਨ ਨੇ ਲਿਖਿਆ- 'ਮਸਤ ਨਜ਼ਰੋਂ ਸੇ' 31 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਤਸਵੀਰਾਂ 'ਚ ਨਿਕਿਤਾ ਨੇ ਆਫ-ਵਾਈਟ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਜ਼ੁਬਿਨ ਮਰੂਨ ਰੰਗ ਦੇ ਕੁੜਤੇ 'ਚ ਨਜ਼ਰ ਆ ਰਹੇ ਹਨ।
ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਜੁਬਿਨ ਤੇ ਨਿਕਿਤਾ ਪੂਰੀ ਤਰ੍ਹਾਂ ਤਿਆਰ ਹੋਏ ਵਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਨਿਕਿਤਾ ਇੱਕ ਗਾਊਨ ਦੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੋਹਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਹੈ। ਇਸ ਤਸਵੀਰ ਦੇ ਵਿੱਚ ਜੁਬਿਨ ਨਿਕਿਤਾ ਨੂੰ ਅੰਗੂਠੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਬਹੁਤ ਹੈਰਾਨ ਹੈ। ਦੋਹਾਂ ਦੇ ਫੈਨਜ਼ ਵੀ ਹੈਰਾਨ ਤੇ ਉਹ ਜੁਬਿਨ ਦੀ ਇਸ ਪੋਸਟ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਫੈਨਜ਼ ਨੇ ਜੁਬਿਨ ਕੋਲੋਂ ਇਹ ਵੀ ਪੁਛਿਆ ਕਿ ਉਨ੍ਹਾਂ ਦੋਹਾਂ ਦੀ ਮੰਗਣੀ ਹੋ ਗਈ ਹੈ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਗਾਇਕ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਹੈ।

ਹੋਰ ਪੜ੍ਹੋ : ਮਸ਼ਹੂਰ ਗਾਇਕ ਜੁਬਿਨ ਨੌਟਿਆਲ ਜਲਦ ਹੀ ਕਰਨ ਜਾ ਰਹੇ ਨੇ ਵਿਆਹ, ਇਸ ਅਦਾਕਾਰਾ ਨਾਲ ਲੈਣਗੇ ਸੱਤ ਫੇਰੇ
ਵਿਆਹ ਦੀ ਅਫਵਾਹਾਂ ਦੇ ਵਿਚਾਲੇ ਜ਼ੁਬਿਨ ਨੇ ਨਿਕਿਤਾ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਹੈ। ਜੁਬਿਨ ਨੇ ਬਿਆਨ ਦਿੱਤਾ ਕਿ ਉਹ ਤੇ ਨਿਕਿਤਾ ਦੋਵੇਂ ਚੰਗੇ ਦੋਸਤ ਹਨ। ਉਨ੍ਹਾਂ ਨੇ ਨਿਕਿਤਾ ਨੂੰ ਇਕ ਸ਼ਾਨਦਾਰ ਕੁੜੀ ਦੱਸਦੇ ਹੋਏ ਕਿਹਾ ਕਿ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਗਾਇਕ ਨੇ ਸਿਧਾਰਥ ਕਾਨਨ ਨੂੰ ਕਿਹਾ, "ਅਸੀਂ ਸਿਰਫ ਦੋਸਤ ਹਾਂ ਜੋ ਇਕੱਠੇ ਘੁੰਮਣਾ ਪਸੰਦ ਕਰਦੇ ਹਾਂ, ਦੋਵੇਂ ਇਕੱਠੇ ਕੌਫੀ ਪੀ ਸਕਦੇ ਹਨ, ਹੋਰ ਕੁਝ ਨਹੀਂ।" ਮੈਂ ਉਸਨੂੰ ਬਹੁਤ ਪਸੰਦ ਕਰਦਾ ਹਾਂ ਅਤੇ ਉਹ ਇੱਕ ਸ਼ਾਨਦਾਰ ਕੁੜੀ ਹੈ।
View this post on Instagram