ਜੁਬਿਨ ਨੇ ਡਿਸਚਾਰਜ ਹੋਣ ਤੋਂ ਬਾਅਦ ਆਪਣੀ ਮਾਂ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਸਰੀਰ 'ਤੇ ਨਜ਼ਰ ਆਏ ਜ਼ਖਮ

written by Lajwinder kaur | December 14, 2022 04:59pm

Jubin Nautiyal news: ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਜੋ ਕਿ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਹ ਅਚਾਨਕ ਪੌੜੀਆਂ ਤੋਂ ਹੇਠਾਂ ਡਿੱਗ ਗਏ ਸਨ, ਜਿਸ 'ਚ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਸਨ। ਇਸ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਕੀਤਾ ਸੀ। ਹਾਦਸੇ ਵਿੱਚ ਜੁਬਿਨ ਦੀ ਕੂਹਣੀ ਅਤੇ ਪਸਲੀਆਂ ਨੂੰ ਕਾਫੀ ਨੁਕਸਾਨ ਹੋ ਗਿਆ ਸੀ। ਉਨ੍ਹਾਂ ਦੇ ਸਿਰ 'ਤੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਹੋਰ ਪੜ੍ਹੋ : ਕੈਟਰੀਨਾ ਕੈਫ ਦੇ ਪ੍ਰੈਗਨੈਂਟ ਹੋਣ ਦੀ ਅਫ਼ਵਾਹ ਨੇ ਫਿਰ ਤੋਂ ਫੜ੍ਹਿਆ ਜ਼ੋਰ, ਇਸ ਨਵੇਂ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- 'ਬੇਬੀ ਆਉਣ ਵਾਲਾ ਹੈ'

Image Source : Instagram

ਗਾਇਕ ਨੂੰ ਹਾਦਸੇ ਤੋਂ ਤੁਰੰਤ ਬਾਅਦ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੇ ਸੱਜੇ ਹੱਥ ਦਾ ਆਪਰੇਸ਼ਨ ਕੀਤਾ ਗਿਆ। ਅਪਰੇਸ਼ਨ ਤੋਂ ਬਾਅਦ ਜ਼ੁਬਿਨ ਨੇ ਆਪਣੀ ਇੱਕ ਤਸਵੀਰ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਕਿਹਾ ਸੀ ਕਿ ਉਹ ਹੁਣ ਠੀਕ ਹੋ ਰਹੇ ਹਨ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਜੁਬਿਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਛੁੱਟੀ ਮਿਲਣ ਤੋਂ ਬਾਅਦ ਜੁਬੀਨ ਆਪਣੇ ਘਰ ਵਿੱਚ ਹੁਣ ਆਰਾਮ ਕਰ ਰਹੇ ਹਨ। ਆਪਣੇ ਘਰ ਤੋਂ ਗਾਇਕ ਨੇ ਆਪਣਾ ਇੱਕ ਤਾਜ਼ਾ ਫੋਟੋ ਸ਼ੇਅਰ ਕੀਤਾ ਹੈ।

Jubin Nautiyal latest image

ਜੁਬਿਨ ਨੌਟਿਆਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਜੁਬਿਨ ਨੇ ਕੈਪਸ਼ਨ 'ਚ ਲਿਖਿਆ, ‘An early dose of vitamin MOM'।  ਇਸ ਤਸਵੀਰ 'ਚ ਜੁਬਿਨ ਅੱਖਾਂ ਬੰਦ ਕਰਕੇ ਆਪਣੀ ਮਾਂ ਨੂੰ ਜੱਫੀ ਪਾ ਕੇ ਲੇਟੇ ਹੋਏ ਹਨ। ਇਸ ਦੇ ਨਾਲ ਹੀ ਉਸ ਦੀ ਮਾਂ ਆਪਣੇ ਬੇਟੇ 'ਤੇ ਸਾਰਾ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ। ਜੁਬਿਨ ਆਪਣੀ ਮਾਂ ਦੀ ਗੋਦ 'ਚ ਸ਼ਾਂਤੀ ਨਾਲ ਸੌਂ ਰਹੇ ਹਨ। ਮਾਂ-ਪੁੱਤ ਦੇ ਪਿਆਰ ਨੂੰ ਦਰਸਾਉਂਦੀ ਹੋਈ ਇਹ ਤਸਵੀਰ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ। ਫੈਨਜ਼ ਅਤੇ ਕਲਾਕਾਰ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।

Arrest Jubin Nautiyal

ਜੁਬਿਨ ਦੀ ਇਸ ਤਸਵੀਰ 'ਚ ਉਨ੍ਹਾਂ ਦੇ ਹੱਥ 'ਤੇ ਸੱਟ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ। ਇਨ੍ਹਾਂ ਨਿਸ਼ਾਨਾਂ ਨੂੰ ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਜ਼ੁਬਿਨ ਨੂੰ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤਸਵੀਰ 'ਤੇ ਨਾ ਸਿਰਫ ਪ੍ਰਸ਼ੰਸਕ ਬਲਕਿ ਸਿਤਾਰੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੀ ਖਾਸ ਦੋਸਤ ਨਿਕਿਤਾ ਦੱਤਾ ਨੇ ਲਿਖਿਆ, 'ਜਲਦੀ ਠੀਕ ਹੋਣ ਲਈ ਸਭ ਤੋਂ ਵਧੀਆ ਜਗ੍ਹਾ।'

ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, 'ਤੁਸੀਂ ਕਿੰਨੇ ਖੁਸ਼ਕਿਸਮਤ ਹੋ ਕਿ ਤੁਹਾਡੀ ਮਾਂ ਤੁਹਾਡੇ ਨਾਲ ਹੈ। ਮੈਂ ਆਪਣੀ ਮਾਂ ਨੂੰ ਗੁਆ ਲਿਆ ਹੈ। ਇੱਕ ਨੇ ਲਿਖਿਆ, 'ਮਾਂ ਦੀ ਸੰਗਤ ਤਾਂ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ।'

 

 

View this post on Instagram

 

A post shared by Jubin Nautiyal (@jubin_nautiyal)

You may also like