ਲੋਕਾਂ ਦੇ ਦਰਮਿਆਨ ਅਚਾਨਕ ਪਹੁੰਚ ਗਿਆ ਇਹ ਸਟਾਰ ਗਾਇਕ,ਗਾਉਣ ਲੱਗਿਆ ਦਿੱਲੀ ਦੀਆਂ ਸੜਕਾਂ 'ਤੇ ਗੀਤ

written by Shaminder | January 27, 2020

ਜੁਬਿਨ ਨੌਟਿਆਲ ਇੱਕ ਅਜਿਹਾ ਗਾਇਕ ਜੋ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੰਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਹਿੰਦੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।'ਤੁਝੇ ਕਿਤਨਾ ਚਾਹੇਂ ਔਰ ਹਮ' ਉਨ੍ਹਾਂ ਦੇ ਹਿੱਟ ਗੀਤਾਂ ਵਿੱਚੋਂ ਇੱਕ ਗੀਤ ਹੈ ।ਇਸ ਤੋਂ ਇਲਾਵਾ 'ਅਵਾਰਗੀ' , 'ਸ਼ਿਕਵਾ ਨਹੀਂ' ਸਣੇ ਹੋਰ ਵੀ ਕਈ ਗੀਤ ਉਨ੍ਹਾਂ ਨੇ ਗਾਏ ਹਨ । ਪਰ ਇਹ ਸਟਾਰ ਕਲਾਕਾਰ ਨੇ ਕਦੇ ਵੀ ਆਪਣੀ ਕਾਮਯਾਬੀ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੱਤਾ । ਹੋਰ ਵੇਖੋ:ਜੁਬਿਨ ਨੌਟਿਆਲ ਦਾ ‘ਏ ਮੇਰੇ ਦੇਸ਼’ ਗੀਤ ਸੁਣ ਕੇ ਰੰਗੇ ਜਾਵੋਗੇ ਦੇਸ਼ ਭਗਤੀ ਦੇ ਰੰਗ ‘ਚ, ਦੇਖੋ ਵੀਡੀਓ [embed]https://www.facebook.com/ptcpunjabi/videos/178460190180521/[/embed] ਜੀ ਹਾਂ ਇਸ ਦੀ ਮਿਸਾਲ ਵੇਖਣ ਨੂੰ ਮਿਲੀ ਦਿੱਲੀ 'ਚ ਜਦੋਂ ਇਹ ਏਨਾਂ ਵੱਡਾ ਕਲਾਕਾਰ ਦਿੱਲੀ ਦੀਆਂ ਸੜਕਾਂ 'ਤੇ ਕਿਸੇ ਆਮ ਜਿਹੇ ਕਲਾਕਾਰ ਵਾਂਗ ਪਰਫਾਰਮ ਕਰਦਾ ਨਜ਼ਰ ਆਇਆ ।ਦਿੱਲੀ ਦਾ ਦਿਲ ਆਖੇ ਜਾਣ ਵਾਲੇ ਕਨਾਟ ਪਲੇਸ 'ਚ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਸਮਾਂ ਬੰਨਿਆ । ਉਨ੍ਹਾਂ ਨੇ ਪ੍ਰਸਿੱਧ ਹਿੰਦੀ ਗੀਤ 'ਆਜ ਕੀ ਰਾਤ' ਗਾ ਕੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਕੁਝ ਦੇਰ ਬਾਅਦ ਸਰੋਤੇ ਵੀ ਉਨ੍ਹਾਂ ਦੇ ਸੁਰ ਦੇ ਨਾਲ ਸੁਰ ਮਿਲਾਉਂਦੇ ਹੋਏ ਨਜ਼ਰ ਆਏ।ਉਨ੍ਹਾਂ ਨੂੰ ਵੇਖਣ ਲਈ ਉਨ੍ਹਾਂ ਦੇ ਇਨ੍ਹਾਂ ਖ਼ਾਸ ਪਲਾਂ ਅਤੇ ਲਾਈਵ ਪਰਫਾਰਮੈਂਸ ਦਾ ਗਵਾਹ ਬਣਿਆ ਪੀਟੀਸੀ ਪੰਜਾਬੀ । ਜਿਨ੍ਹਾਂ ਨੇ ਆਪਣੇ ਕੈਮਰੇ 'ਚ ਜੁਬਿਨ ਨੌਟਿਆਲ ਦੀ ਇਸ ਪਰਫਾਰਮੈਂਸ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ।

0 Comments
0

You may also like