ਭਾਰਤੀ-ਬ੍ਰਿਟਿਸ਼ ਗਾਇਕ ਜੱਗੀ ਡੀ ਨੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

Written by  Lajwinder kaur   |  January 20th 2020 05:12 PM  |  Updated: January 20th 2020 05:12 PM

ਭਾਰਤੀ-ਬ੍ਰਿਟਿਸ਼ ਗਾਇਕ ਜੱਗੀ ਡੀ ਨੇ ਪੁੱਤਰ ਦੇ ਪਹਿਲੇ ਜਨਮਦਿਨ ‘ਤੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

ਸਾਲ 2003 ਵਿੱਚ ‘ਅਰਬਨ ਦੇਸੀ’ ਮਿਊਜ਼ਿਕ ਵੰਨਗੀ ਨੂੰ ਮਕਬੂਲ ਕਰਨ ਵਾਲਾ ਭਾਰਤੀ ਮੂਲ ਦਾ ਬਰਤਾਨਵੀ ਗਾਇਕ ਜੱਗੀ ਡੀ, ਜੋ ਕਿ ਏਨਾਂ ਦਿਨੀ ਪੰਜਾਬ ਆਏ ਹੋਏ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ। ਜੀ ਹਾਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਦਾ ਪਹਿਲਾ ਜਨਮਦਿਨ ਸੀ। ਜਿਸਦੇ ਚੱਲਦੇ ਉਹ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਗੁਰਦੁਆਰਾ ਸਾਹਿਬ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਮੇਰੇ ਪੁੱਤਰ ਦੇ ਪਹਿਲੇ ਜਨਮਦਿਨ ਦੀ ਸ਼ੁਰੂਆਤ ਸਤਨਾਮ ਵਾਹਿਗੁਰੂ ਜੀ ਤੋਂ..ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇੱਥੇ ਹਾਂ..#GOLDENTEMPLE #HARMANDIRSAHIB #AMRITSAR ..ਧੰਨਵਾਦ ਬਾਬਾ ਜੀ..’

ਹੋਰ ਵੇਖੋ:ਗਗਨ ਕੋਕਰੀ ਲੈ ਕੇ ਆ ਰਹੇ ਨੇ ਨਵੇਂ ਸਾਲ ਦਾ ਪਹਿਲਾ ਗੀਤ, ਸ਼ੇਅਰ ਕੀਤਾ ਪੋਸਟਰ

ਤਸਵੀਰ ‘ਚ ਗਾਇਕ ਜੱਗੀ ਡੀ ਦੇ ਆਪਣੀ ਪਤਨੀ, ਦੋ ਬੇਟੀਆਂ ਤੇ ਇੱਕ ਪੁੱਤਰ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਉੱਤੇ ਗੁਰੂ ਰੰਧਾਵਾ, ਕਰਨਵੀਰ ਬੋਹਰਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਦੇ ਹੋਏ ਜੱਗੀ ਡੀ ਨੂੰ ਪੁੱਤਰ ਦੇ ਪਹਿਲੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ।

ਜਗਵਿੰਦਰ ਸਿੰਘ ਧਾਲੀਵਾਲ ਉਰਫ਼ ਜੱਗੀ ਡੀ ਬਾਲੀਵੁੱਡ ਦੀਆਂ ਕਈ ਫ਼ਿਲਮ ਜਿਵੇਂ ਹਮ ਤੁਮ ਤੇ ਸ਼ੁਕਰੀਆ ‘ਚ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤ ‘ਨਹੀਂ ਜੀਨਾ’, ‘ਡਾਂਸ ਵਿਦ ਯੂ (ਨੱਚਣਾ ਤੇਰੇ ਨਾਲ), ਸੋਹਣੀਏ, ਬਿੱਲੋ, ਕੋਲ ਆਜਾ, ਗੈੱਟ ਡਾਊਣ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network