ਸ਼ਿਵਜੋਤ ਦਾ ਡੈਬਿਊ ਸੌਂਗ ‘ਦੂਰੀ’ ਫ਼ਿਲਮ ‘ਜੁਗਨੀ ਯਾਰਾਂ ਦੀ’ ‘ਚ, ਦੇਖੋ ਵੀਡੀਓ

written by Lajwinder kaur | June 27, 2019

ਪੰਜਾਬੀ ਗੀਤਕਾਰ ਤੇ ਗਾਇਕ ਸ਼ਿਵਜੋਤ ਜਿਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ‘ਚ ਆਪਣਾ ਗਾਇਕੀ ਡੈਬਿਊ ਕਰ ਲਿਆ ਹੈ। ਜੀ ਹਾਂ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ‘ਚ ਆਪਣੀ ਮਿੱਠੀ ਆਵਾਜ਼ ਦਾ ਤੜਕਾ ਲਗਾਇਆ ਹੈ। ਉਨ੍ਹਾਂ ਵੱਲੋਂ ਗਾਇਆ ‘ਦੂਰੀ’ ਗੀਤ ਫ਼ਿਲਮ ਦੇ ਨਾਇਕ ਪ੍ਰੀਤ ਬਾਠ ਤੇ ਨਾਇਕਾ ਮਹਿਮਾ ਹੋਰਾ ਉੱਤੇ ਫਿਲਮਾਇਆ ਗਿਆ ਹੈ।

ਹੋਰ ਵੇਖੋ:ਕਾਲਜ ਲਾਈਫ਼ ਦੇ ਖੱਟੇ-ਮਿੱਠੇ ਪਲਾਂ ਨੂੰ ਬਿਆਨ ਕਰਦੀ ਫ਼ਿਲਮ ‘ਜੁਗਨੀ ਯਾਰਾਂ ਦੀ’ ਇਸ ਦਿਨ ਹੋਵੇਗੀ ਰਿਲੀਜ਼ ਸ਼ਿਵਜੋਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘My debut song in movie #JugniYaaranDi #Doorie in the music of @jugrajrainkh & lyrics @jungsandhuofficial feat. @mahimahora12 #PreetBath Congrats all team!! Sun ke dasseo ji kive lggya dosto ?? Special thanks for the instrument ... veere @gagstudiozmusic @hsrentertainment MixMaster: Bottom Soundz’ ਦੂਰੀ ਗੀਤ ਦੇ ਬੋਲ ਜੰਗ ਸੰਧੂ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Jugraj Rainkh ਨੇ ਦਿੱਤਾ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਗਰ ਐੱਸ. ਸ਼ਰਮਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਕਈ ਹੋਰ ਕਲਾਕਾਰ ਦੀਪ ਜੋਸ਼ੀ, ਸਿੱਧੀ ਅਹੂਜਾ, ਰੁਪਿੰਦਰ ਰੂਪੀ, ਕੁਮਾਰ ਅਜੇ, ਜਤਿਨ ਸ਼ਰਮਾ, ਮਨਜੀਤ ਸਿੰਘ ਆਦਿ ਹੋਰ ਚਿਹਰੇ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ। ਫ਼ਿਲਮ ਜੁਗਨੀ ਯਾਰਾਂ ਦੀ 5 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like