ਅੱਜ ਹੈ ਬਾਲੀਵੁੱਡ ਐਕਟਰ ਰਾਜ ਬੱਬਰ ਦਾ ਜਨਮਦਿਨ, ਧੀ ਜੂਹੀ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਨੂੰ ਕੀਤਾ ਵਿਸ਼

written by Lajwinder kaur | June 23, 2021

ਅੱਸੀ ਦੇ ਦਹਾਕੇ ‘ਚ ਰਾਜ ਬੱਬਰ ਦੀ ਫ਼ਿਲਮੀ ਦੁਨੀਆਂ ‘ਚ ਪੂਰੀ ਚੜ੍ਹਾਈ ਸੀ ਤੇ ਉਨ੍ਹਾਂ ਦੀ ਲੁੱਕ ਦੀਆਂ ਕੁੜੀਆਂ ਦੀਵਾਨੀਆਂ ਸਨ। ਅੱਜ ਬਾਲੀਵੁੱਡ ਦੇ ਦਿੱਗਜ ਐਕਟਰ ਰਾਜ ਬੱਬਰ ਦਾ 69ਵਾਂ ਜਨਮਦਿਨ ਹੈ । ਉਨ੍ਹਾਂ ਦੀ ਧੀ ਜੂਹੀ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਾਪਾ ਰਾਜ ਬੱਬਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

inside pic of raj babbar remeber samita patil image source- instagram
ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਭਤੀਜੇ ਦੇ ਨਾਲ ‘ਜੁਰਾਬਾਂ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
: ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਨਨਾਣ ਰੀਨਾ ਕੁੰਦਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ
inside image of raj babbar and juhi babbar image source- instagram
ਜੂਹੀ ਬੱਬਰ ਨੇ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ਹੈਪੀ ਬਰਥਡੇਅ ਸਾਡੇ ਹੀਰੋ ❤ਲਵ ਯੂ ਪਾਪਾ /ਨਾਨਾ ❤’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਰਾਜ ਬੱਬਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।
juhi babbar post image source- instagram
ਦੱਸ ਦਈਏ ਰਾਜ ਬੱਬਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1977 ਦੀ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। ਇਹ ਫ਼ਿਲਮ ਸਫਲ ਤਾਂ ਨਹੀਂ ਰਹੀ ਪਰ ਇਸ ਤੋਂ ਉਨ੍ਹਾਂ ਦੇ ਕਰੀਅਰ ਨੂੰ ਹੁਲਾਰਾ ਮਿਲਿਆ। ਅੱਗੇ ਜਾ ਕੇ ਰਾਜ ਬੱਬਰ ਨੇ ਨਿਕਾਹ, ਆਜ ਕੀ ਆਵਾਜ, ਆਪ ਤੋਂ ਐਸੇ ਨਾ ਥੇ, ਕਲਯੁਗ, ਹਮ ਪਾਂਚ, ਦਾਗ, ਜ਼ਿੱਦੀ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਫ਼ਿਲਮੀ ਦੁਨੀਆ 'ਚ ਕੰਮ ਕਰਦੇ ਹੋਏ ਰਾਜ ਬੱਬਰ ਦਾ ਦਿਲ ਬਾਲੀਵੁੱਡ ਦੀ ਸੰਜੀਦਾ ਅਦਾਕਾਰਾ ਸਮਿਤਾ ਪਾਟਿਲ ਉੱਤੇ ਆ ਗਿਆ ਸੀ।
Raj Babbar Celebrates His Wedding Anniversary With Wife Nadira image source- instagram
ਉਨ੍ਹਾਂ ਨੇ ਸਮਿਤਾ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਨੂੰ ਛੱਡਣ ਤੱਕ ਦਾ ਫ਼ੈਸਲਾ ਕਰ ਲਿਆ ਸੀ। ਜਿਸਦੇ ਚੱਲਦੇ ਉਨ੍ਹਾਂ ਨੇ ਸਮਿਤਾ ਪਾਟਿਲ ਦੇ ਨਾਲ ਦੂਜਾ ਵਿਆਹ ਕਰ ਲਿਆ ਸੀ। ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਪਾਇਆ, ਕਿਉਂਕਿ ਸਮਿਤਾ ਮਹਿਜ਼ 33 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ। ਸਮਿਤਾ ਪਾਟਿਲ ਤੋਂ ਰੱਜ ਬੱਬਰ ਦਾ ਇੱਕ ਪੁੱਤਰ ਪ੍ਰਤੀਕ ਬੱਬਰ ਹੈ। ਉੱਧਰ ਨਾਦਿਰਾ ਤੋਂ ਰੱਜ ਬੱਬਰ ਦੇ ਤਿੰਨ ਬੱਚੇ ਨੇ ਜਿਸ ‘ਚ ਦੋ ਬੇਟੀਆਂ ਤੇ ਇੱਕ ਬੇਟਾ ਆਰਿਆ ਬੱਬਰ ਹੈ। ਉਨ੍ਹਾਂ ਦੇ ਦੋਵੇਂ ਪੁੱਤਰ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਦੱਸ ਦਈਏ ਬੇਟੀ ਜੂਹੀ ਬੱਬਰ ਨੇ ਵੀ ਪੰਜਾਬੀ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਸੀ।

0 Comments
0

You may also like