ਅਦਾਕਾਰ ਰਣਬੀਰ ਕਪੂਰ ਦੇ ਹਮਸ਼ਕਲ ਦੀ ਹੋਈ ਮੌਤ, ਐਕਟਰ ਦੀ ਸੀ ਕਾਰਬਨ ਕਾਪੀ

Written by  Shaminder   |  July 17th 2020 06:23 PM  |  Updated: July 17th 2020 06:23 PM

ਅਦਾਕਾਰ ਰਣਬੀਰ ਕਪੂਰ ਦੇ ਹਮਸ਼ਕਲ ਦੀ ਹੋਈ ਮੌਤ, ਐਕਟਰ ਦੀ ਸੀ ਕਾਰਬਨ ਕਾਪੀ

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਰਣਬੀਰ ਕਪੂਰ ਦੇ ਹਮਸ਼ਕਲ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜੋ ਕਿ ਬਿਲਕੁਲ ਉਸ ਦੇ ਵਾਂਗ ਹੀ ਵਿਖਾਈ ਦਿੰਦਾ ਸੀ । ਤੁਸੀਂ ਇਕ ਵਾਰ ਇਸ ਸ਼ਖਸ ਦੀ ਤਸਵੀਰ ਵੇਖ ਲਓਗੇ ਤਾਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਤਸਵੀਰ ਰਣਬੀਰ ਦੀ ਹੈ ਜਾਂ ਫਿਰ ਉਨ੍ਹਾਂ ਦੇ ਹਮਸ਼ਕਲ ਦੀ ।

https://twitter.com/chintskap/status/588803574982803456

ਪਰ ਰਣਬੀਰ ਕਪੂਰ ਦੇ ਇਸ ਹਮਸ਼ਕਲ ਦੀ ਮੌਤ ਹੋ ਗਈ ਹੈ । ਇਸ ਸ਼ਖਸ ਦਾ ਨਾਂਅ ਜੁਨੈਦ ਸ਼ਾਹ ਹੈ, ਜੋ ਕਿ ਸ਼੍ਰੀ ਨਗਰ ਦਾ ਰਹਿਣ ਵਾਲਾ ਹੈ ਬਾਲੀਵੁੱਡ ਐਕਟਰ ਰਣਬੀਰ ਕਪੂਰ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਮਾਡਲ ਜੁਨੈਦ ਸ਼ਾਹ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ, ਉਸ ਦੀ ਮੌਤ ਸ਼੍ਰੀਨਗਰ ਦੇ ਇਲਾਹੀ ਬਾਗ ਵਿੱਚ ਦਿਲ ਦੇ ਦੌਰੇ ਕਰਕੇ ਉਸ ਦੇ ਘਰ ਹੋਈ।

https://www.instagram.com/p/BlDj3UCgudA/

ਕਸ਼ਮੀਰੀ ਪੱਤਰਕਾਰ ਯੂਸਫ ਜਮੀਲ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਪੁਸ਼ਟੀ ਕੀਤੀ। ਯੂਸਫ਼ ਨੇ ਟਵੀਟ ਕਰਕੇ ਲਿਖਿਆ ਕਿ ਸਾਡੇ ਗੁਆਂਢੀ ਨਿਸਾਰ ਅਹਿਮਦ ਸ਼ਾਹ ਦਾ ਬੇਟਾ ਜੁਨੈਦ ਸ਼ਾਹ ਇਸ ਦੁਨੀਆ ਤੋਂ ਚਲਿਆ ਗਿਆ।

https://twitter.com/jameelyusuf/status/1284065366545592321

ਦੱਸ ਦੇਈਏ ਕਿ ਜੁਨੈਦ, ਰਣਬੀਰ ਕਪੂਰ ਦਾ ਹਮਸ਼ਕਲ ਸੀ ਜਿਸ ਕਰਕੇ ਉਹ ਕਾਫ਼ੀ ਮਸ਼ਹੂਰ ਸੀ ਤੇ ਮਾਡਲਿੰਗ ਕਰਦਾ ਸੀ। ਉਸ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਸੀ। ਜੁਨੈਦ ਦਾ ਚਿਹਰਾ, ਕੱਦ, ਵਾਲ ਬਿਲਕੁਲ ਰਣਬੀਰ ਕਪੂਰ ਵਰਗੇ ਲੱਗਦੇ ਸੀ। ਜਦੋਂ ਜੁਨੈਦ ਦੀ ਤਸਵੀਰ ਵਾਇਰਲ ਹੋਈ ਤਾਂ ਰਿਸ਼ੀ ਕਪੂਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਇੱਕ ਤਸਵੀਰ ਟਵੀਟ ਵੀ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network