ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਅਦਾਕਰਾ ਸਨਾ ਖ਼ਾਨ ਇਹਨਾਂ ਲੋਕਾਂ ਤੋਂ ਹੋਈ ਪਰੇਸ਼ਾਨ, ਪੋਸਟ ਪਾ ਕੇ ਦੱਸਿਆ ਦਿਲ ਦਾ ਹਾਲ

written by Rupinder Kaler | January 29, 2021

ਅਦਾਕਰਾ ਸਨਾ ਖ਼ਾਨ ਏਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ ਕਿਉਂਕਿ ਵਿਆਹ ਤੋਂ ਬਾਅਦ ਉਸ ਨੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਜਿਸ ਤੇ ਲਗਾਤਾਰ ਕਮੈਂਟ ਹੋ ਰਹੇ ਹਨ ।ਸਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਸਮੇਂ ਉਨ੍ਹਾਂ ਦਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। sana khan ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦਾ ਸਟੰਟ ਵੇਖ ਕੇ ਹਰ ਕੋਈ ਹੈਰਾਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ ਕਪਿਲ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਹਨ ਪਿਤਾ, ਟਵਿੱਟਰ ’ਤੇ ਦਿੱਤੀ ਗੁੱਡ ਨਿਊਜ਼ sana-khan ਸਨਾ ਨੇ ਆਪਣੀ ਪੋਸਟ ’ਚ ਦੱਸਿਆ ਕਿ ਕੁਝ ਲੋਕ ਉਨ੍ਹਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਨੈਗੇਟਿਵ ਵੀਡੀਓ ਬਣਾ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਉਹ ਪਰੇਸ਼ਾਨ ਹੋ ਰਹੀ ਹੈ। ਸਨਾ ਨੇ ਆਪਣੀ ਪੋਸਟ ’ਚ ਲਿਖਿਆ, ‘ਕੁਝ ਲੋਕ ਲੰਬੇ ਸਮੇਂ ਤੋਂ ਮੈਨੂੰ ਲੈ ਕੇ ਨੈਗੇਟਿਵ ਵੀਡੀਓ ਬਣਾ ਰਹੇ ਹਨ, ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੈਂ ਬਹੁਤ ਸਬਰ ਤੋਂ ਕੰਮ ਲਿਆ ਹੈ। ਪਰ ਹਾਲ ਹੀ ’ਚ ਕਿਸੇ ਨੇ ਮੇਰੇ ਪਾਸਟ ਨਾਲ ਜੁੜੀ ਇਕ ਵੀਡੀਓ ਬਣਾਈ ਤੇ ਉਸ ’ਚ ਕਈ ਸਾਰੀਆਂ ਬਕਵਾਸ ਗੱਲਾਂ ਕਹੀਆਂ। ਕੀ ਤੁਹਾਨੂੰ ਨਹੀਂ ਪਤਾ ਕੀ ਇਹ ਪਾਪ ਹੈ ਕਿ ਇਨਸਾਨ ਨੂੰ ਉਸ ਦੇ ਬਾਰੇ ’ਚ ਫਿਰ ਅਹਿਸਾਸ ਕਰਾਉਣਾ ਜਿਸ ਤੋਂ ਉਹ ਪਹਿਲਾਂ ਜਿਸ ਤੌਬਾ ਮੰਗ ਚੁੱਕੀ ਹੈ। ਮੇਰਾ ਦਿਲ ਇਸ ਸਮੇਂ ਬਹੁਤ ਟੁੱਟ ਚੁੱਕਾ ਹੈ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨਾ ਨੇ ਇੰਡਸਟਰੀ ਛੱਡਣ ਤੋਂ ਬਾਅਦ ਪਿਛਲੇ ਸਾਲ ਨਵੰਬਰ ’ਚ ਮੁਫਤੀ ਅਨਸ ਸਈਦ ਨਾਲ ਵਿਆਹ ਕਰਵਾ ਲਿਆ ਸੀ। ਸਨਾ ਐਕਟਿੰਗ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਚੁੱਕੀ ਹੈ ।  

0 Comments
0

You may also like