ਵਿਆਹ ਤੋਂ ਤਿੰਨ ਦਿਨ ਬਾਅਦ ਹੀ ਕਿਸਾਨਾਂ ਦੇ ਧਰਨੇ ਤੇ ਪਹੁੰਚੇ ਜੱਸ ਬਾਜਵਾ, ਦਿੱਲੀ ਪਹੁੰਚ ਕੇ ਸਰਕਾਰ ਨੂੰ ਮਾਰਿਆ ਲਲਕਾਰਾ

written by Rupinder Kaler | December 05, 2020

ਗਾਇਕ ਤੇ ਅਦਾਕਾਰ ਜੱਸ ਬਾਜਵਾ ਇੱਕ ਵਾਰ ਫਿਰ ਆਪਣੇ ਕਿਸਾਨ ਭਰਾਵਾਂ ਨਾਲ ਧਰਨੇ ਤੇ ਡੱਟ ਗਏ ਹਨ । ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੇਂਦਰ ਸਰਕਾਰ ਨੂੰ ਵੰਗਾਰਦੇ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤਿੰਨ ਦਿਨ ਪਹਿਲਾਂ ਹੀ ਜੱਸ ਬਾਜਵਾ ਦਾ ਵਿਆਹ ਹੋਇਆ ਹੈ, ਆਪਣੇ ਵਿਆਹ ਦੇ ਤਿੰਨ ਦਿਨਾਂ ਬਾਅਦ ਹੀ ਕਿਸਾਨਾਂ ਦੇ ਦਿੱਲੀ ਧਰਨੇ ਤੇ ਪਹੁੰਚ ਗਏ ਹਨ । jass ਹੋਰ ਪੜ੍ਹੋ :

jass bajwa ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸ ਬਾਜਵਾ ਨੇ ਬਹੁਤ ਹੀ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ । ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਬਰਾਤ ਦੀਆਂ ਕਾਰਾਂ ਵੀ ਕਿਸਾਨਾਂ ਦੇ ਝੰਡਿਆਂ ਨਾਲ ਸਜਾਈਆਂ ਸਨ । ਇਸ ਵਿਆਹ ਵਿੱਚ ਬਹੁਤ ਖ਼ਾਸ ਲੋਕ ਨੂੰ ਬੁਲਾਇਆ ਗਿਆ ਸੀ ।ਦੱਸ ਦੇਈਏ ਕਿ ਜੱਸ ਬਾਜਵਾ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2014 ‘ਚ ਐਲਬਮ ‘ਚੱਕਵੀ ਮੰਡੀਰ’ ਨਾਲ ਕੀਤੀ ਸੀ। jass   ਇਸ ਐਲਬਮ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਐਲਬਮ ਦੇ ਗੀਤ ‘ਕੈਟ-ਵਾਕ’ ਅਤੇ ‘ਚੱਕਵੀ ਮੰਡੀਰ’ ਨੌਜਵਾਨਾਂ ‘ਚ ਕਾਫ਼ੀ ਮਕਬੂਲ ਹੋਏ ਸਨ।ਇਸ ਤੋਂ ਇਲਾਵਾ ਜੱਸ ਬਾਜਵਾ ‘ਫੀਮ ਦੀ ਡਲੀ’, ‘ਕਿਸਮਤ’, ‘ਟੋਲਾ’ ਅਤੇ ‘ਤੇਰਾ ਟਾਈਮ’ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾ ਚੁੱਕੇ ਹਨ। ਇਸ ਤੋਂ ਬਾਅਦ ਜੱਸ ਬਾਜਵਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਅਜ਼ਮਾਈ ਹੈ। ਜੱਸ ਬਾਜਵਾ ਨੇ ਸਾਲ 2017 ‘ਚ ਪੰਜਾਬੀ ਫ਼ਿਲਮ ‘ਠੱਗ ਲਾਈਫ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।

0 Comments
0

You may also like