ਅਫ਼ਸਾਨਾ ਖ਼ਾਨ ਤੇ ਹਰਦੀਪ ਗਰੇਵਾਲ ਦੇ ਨਵੇਂ ਗਾਣੇ ‘ਜੁੱਤੀ ਝਾੜ ਕੇ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  December 02nd 2019 04:58 PM  |  Updated: December 02nd 2019 04:58 PM

ਅਫ਼ਸਾਨਾ ਖ਼ਾਨ ਤੇ ਹਰਦੀਪ ਗਰੇਵਾਲ ਦੇ ਨਵੇਂ ਗਾਣੇ ‘ਜੁੱਤੀ ਝਾੜ ਕੇ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਹਰਦੀਪ ਗਰੇਵਾਲ ਅਤੇ ਅਫਸਾਨਾ ਖ਼ਾਨ ਦੇ ਦੋ ਦਿਨ ਪਹਿਲਾਂ ਰਿਲੀਜ਼ ਹੋਏ ਨਵੇਂ ਗਾਣੇ ‘ਜੁੱਤੀ ਝਾੜ ਕੇ’ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੋ ਦਿਨਾਂ ਵਿੱਚ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਹਰ ਥਾਂ ਤੇ ਇਹ ਗਾਣਾ ਵੱਜਦਾ ਸੁਣਾਈ ਦੇ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਦੇ ਲਿਖੇ ਹਨ ਅਤੇ ਸੰਗੀਤ ਪਰੂਫ ਨੇ ਦਿੱਤਾ ਹੈ ।

https://www.instagram.com/p/B5YF8EBlccm/

ਇਹ ਗਾਣਾ ਗੀਤ ਐੱਮਪੀ -3 ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਦੀਪ ਗਰੇਵਾਲ ਠੋਕਰ, ਪੈਸਾ, ਬੁਲੰਦੀਆਂ ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ ।

https://www.instagram.com/p/B5czNJeldGO/

ਇਸ ਦੇ ਨਾਲ ਹੀ ਅਫਸਾਨਾ ਖ਼ਾਨ ਦੀ ਵੀ ਪੰਜਾਬੀ ਇੰਡਸਟਰੀ ‘ਚ ਚੜ੍ਹਾਈ ਹੈ ਪਿਛੇ ਜਿਹੇ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ ਗੀਤ ਜਿਸ ਦਾ ਕਿ ਆਡੀਓ ਲੀਕ ਹੋ ਗਿਆ ਸੀ ਉਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network