ਜੋਤਜੀਤ ਸਿੰਘ ਤੇ ਉਸ ਦੇ ਪਿਤਾ ਨੇ ਕੋਰੋਨਾ ਵਾਇਰਸ ਨੂੰ ਹਰਾਇਆ, ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਤਮ ਸਸਕਾਰ ਕਰਦੇ ਹੋਏ ਪੂਰਾ ਪਰਿਵਾਰ ਹੋ ਗਿਆ ਸੀ ਕੋਰੋਨਾ ਪੀੜਤ

written by Shaminder | July 16, 2020

ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਦੁਨੀਆ ਭਰ ‘ਚ ਲੱਖਾਂ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ । ਇਸ ਬਿਮਾਰੀ ਨੇ ਲੋਕਾਂ ਦਰਮਿਆਨ ਦੂਰੀਆਂ ਵਧਾ ਦਿੱਤੀਆਂ ਹਨ। ਪਰ ਅਜਿਹੇ ‘ਚ ਕੁਝ ਲੋਕ ਸੇਵਾ ਦੀ ਲਾਸਾਨੀ ਮਿਸਾਲ ਵਿਖਾ ਰਹੇ ਨੇ । ਉਨ੍ਹਾਂ ਵਿੱਚੋਂ ਹੀ ਇੱਕ ਸਨ ਦਿੱਲੀ ਦੇ ਰਹਿਣ ਵਾਲੇ ਸਿੱਖ ਪਿਉ ਪੁੱਤਰ । ਜਿਨ੍ਹਾਂ ਨੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਲਾਸ਼ਾ ਦਾ ਅੰਤਮ ਸਸਕਾਰ ਕਰਨ ਦੀ ਸੇਵਾ ਕੀਤੀ ਹੈ । ਪਰ ਮ੍ਰਿਤਕਾਂ ਦੀ ਲਾਸ਼ਾਂ ਢੋਂਦਾ ਢੋਂਦਾ ਇਹ ਸਿੱਖ ਪਰਿਵਾਰ ਖੁਦ ਹੀ ਕੋਰੋਨਾ ਪੀੜਤ ਹੋ ਗਿਆ ਸੀ । https://www.facebook.com/Jyotjeetactivist/videos/1208335469522924 ਪਰ ਇਸ ਪਰਿਵਾਰ ਨੇ ਹੁਣ ਕੋਰੋਨਾ ਖਿਲਾਫ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ ਅਤੇ ਇਸ ਬਿਮਾਰੀ ਨੂੰ ਮਾਤ ਪਾ ਦਿੱਤੀ ਹੈ । ਜਿਸ ਤੋਂ ਬਾਅਦ ਦਿੱਲੀ ‘ਚ ਇਨ੍ਹਾਂ ਦੇ ਨਾਲ ਐਂਬੂਲੇਂਸ ਦੀ ਸੇਵਾ ਨਿਭਾ ਰਹੇ ਡਰਾਈਵਰਾਂ ਨੇ ਇਨ੍ਹਾਂ ਦੀ ਸੇਵਾ ਅਤੇ ਹੌਸਲੇ ਨੂੰ ਸਲਾਮ ਕੀਤਾ ਹੈ । ਦੱਸ ਦਈਏ ਕਿ ਇਹ ਪਰਿਵਾਰ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋਣ ਦੇ ਬਾਵਜੂਦ ਲੋਕਾਂ ਦੀ ਸੇਵਾ ‘ਚ ਜੁਟਿਆ ਰਿਹਾ, ਪਰ ਅੱਜ ਕਈ ਦਿਨਾਂ ਬਾਅਦ ਇਹ ਪਰਿਵਾਰ ਇਸ ਬਿਮਾਰੀ ਨੂੰ ਮਾਤ ਪਾ ਕੇ ਤੰਦਰੁਸਤ ਹੋਇਆ ਤਾਂ ਐਂਬੂਲੇਂਸ ਡਰਾਈਵਰਾਂ ਨੇ ਇਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਤੇ ਇਨ੍ਹਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ ਕੀਤਾ । ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਵਲੰਟੀਅਰ ਜੋਤਜੀਤ ਸਿੰਘ ਅਤੇ ਉਨ੍ਹਾਂ ਦਾ ਪਿਤਾ ਕੋਰੋਨਾ ਬਿਮਾਰੀ ਨਾਲ ਪੀੜਤ ਲੋਕਾਂ ਦਾ ਅੰਤਿਮ ਸਸਕਾਰ ਕਰਦੇ ਹਨ ।ਸਾਰਾ ਦੇਸ਼ ਇਨ੍ਹਾਂ ਦੇ ਸੇਵਾ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।

0 Comments
0

You may also like